ਲੁਧਿਆਣਾ : ''ਰੈਫਰੈਂਡਮ-2020'' ਖਿਲਾਫ ਹਿੰਦੂ ਪੰਚਾਇਤ ਦਾ ਰੋਸ ਪ੍ਰਦਰਸ਼ਨ

08/13/2018 12:40:41 PM

ਲੁਧਿਆਣਾ (ਨਰਿੰਦਰ) : ਇੰਗਲੈਂਡ 'ਚ 'ਰੈਫਰੈਂਡਮ-2020' ਤਹਿਤ ਕਰਾਏ ਜਾ ਰਹੇ ਕਨਵੈਂਸ਼ਨ ਖਿਲਾਫ ਸ਼ਹਿਰ 'ਚ ਹਿੰਦੂ ਪੰਚਾਇਤ ਵਲੋਂ ਰਾਜੀਵ ਟੰਡਨ ਦੀ ਅਗਵਾਈ 'ਚ ਸੰਗਠਨ ਦਫਤਰ 'ਚ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੰਗਠਨ ਦੇ ਮੁਖੀ ਰਾਜੀਵ ਟੰਡਨ ਨੇ ਕਿਹਾ ਕਿ ਇੰਗਲੈਂਡ 'ਚ ਮਾਰਚ ਕੱਢ ਰਹੇ ਲੋਕਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਹ ਲੋਕ ਪੰਜਾਬ ਨੂੰ ਭਾਰਤ 'ਤੋਂ ਵੱਖ ਕਰਨਾ ਚਾਹੁੰਦੇ ਹਨ।
ਇਸ ਰੋਸ ਪ੍ਰਦਰਸ਼ਨ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਬੈਰੀਕੇਡਿੰਗ ਵੀ ਕੀਤੀ ਗਈ ਸਨ ਪਰ ਚੌੜਾ ਬਾਜ਼ਾਰ 'ਚ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨਾਲ ਪੁਲਸ ਦੀ ਹਲਕੀ ਧੱਕਾ-ਮੁੱਕੀ ਵੀ ਹੋਈ ਅਤੇ ਅਖੀਰ 'ਚ ਪੁਲਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ। ਇਸ ਤੋਂ ਬਾਅਦ ਟੰਡਨ ਨੇ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਸੌਂਪਿਆ। ਇੱਥੇ ਇਹ ਦੱਸਣਯੋਗ ਹੈ ਕਿ ਐਤਵਾਰ ਨੂੰ ਲੁਧਿਆਣਾ ਦੇ ਚੌੜਾ ਬਾਜ਼ਾਰ 'ਚ ਕਾਫੀ ਭੀੜ ਹੁੰਦੀ ਹੈ, ਜਿਸ ਦੇ ਚੱਲਦਿਆਂ ਪੁਲਸ ਨੇ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲਿਆ। 


Related News