ਸਰਹੱਦ ਪਾਰ : ਹਿੰਦੂ ਦੁਲਹਨ ਨੂੰ ਅਗਵਾ ਕਰ ਮੁਸਲਮਾਨ ਨਾਲ ਕਰਵਾਇਆ ਨਿਕਾਹ

Monday, Jun 21, 2021 - 02:14 PM (IST)

ਸਰਹੱਦ ਪਾਰ : ਹਿੰਦੂ ਦੁਲਹਨ ਨੂੰ ਅਗਵਾ ਕਰ ਮੁਸਲਮਾਨ ਨਾਲ ਕਰਵਾਇਆ ਨਿਕਾਹ

ਗੁਰਦਾਸਪੁਰ/ਇਸਲਾਮਾਬਾਦ (ਜ. ਬ.) : ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਸਲਾਲਵਾਂ ’ਚ ਚੱਲ ਰਹੇ ਵਿਆਹ ਸਮਾਗਮ ’ਚੋਂ ਹਿੰਦੂ ਦੁਲਹਨ ਨੂੰ ਮੁਸਲਮਾਨਾਂ ਨੇ ਪੁਲਸ ਦੀ ਮਦਦ ਨਾਲ ਬੰਦੂਕਾਂ ਦੀ ਨੋਕ ’ਤੇ ਅਗਵਾ ਕਰ ਕੇ ਅਤੇ ਜਬਰੀ ਧਰਮ ਪਰਿਵਰਤਨ ਕਰਵਾ ਕੇ ਇਕ ਮੁਸਲਮਾਨ ਨੌਜਵਾਨ ਨਾਲ ਨਿਕਾਹ ਕਰਵਾ ਦਿੱਤਾ। ਸਰਹੱਦ ਪਾਰ ਸੂਤਰਾਂ ਅਨੁਸਾਰ ਲੜਕੀ ਉਰਮਿਲ ਦੇ ਪਿਤਾ ਹਰੀਹਰ ਦਾਸ ਨੇ ਬਰਾਤ ਅਤੇ ਲਾੜੇ ਤੋਂ ਮੁਆਫੀ ਮੰਗ ਕੇ ਉਨ੍ਹਾਂ ਨੂੰ ਬਿਨਾ ਦੁਲਹਨ ਦੇ ਖਾਲੀ ਹੱਥ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਜਿਵੇਂ ਹੀ ਉਰਮਿਲ ਦਾ ਪਿਤਾ ਆਪਣੇ ਰਿਸ਼ਤੇਦਾਰਾਂ ਨਾਲ ਪੁਲਸ ਨੂੰ ਸ਼ਿਕਾਇਤ ਕਰਨ ਲਈ ਗਿਆ ਤਾਂ ਪੁਲਸ ਨੇ ਸ਼ਿਕਾਇਤ ਦਰਜ ਕਰਨ ਦੀ ਬਜਾਏ ਉਰਮਿਲ ਤੇ ਸ਼ਾਹਰੁਖ ਗੁਲ ਦੇ ਨਿਕਾਹ ਦੀ ਵੀਡਿਓ, ਧਰਮ ਪਰਿਵਰਤਨ ਦਾ ਵੀਡਿਓ ਅਤੇ ਸਰਟੀਫਿਕੇਟ ਦਿਖਾ ਦਿੱਤਾ।

ਇਹ ਵੀ ਪੜ੍ਹੋ : ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਮੁੱਖ ਸਕੱਤਰ ਵਲੋਂ ਚੁੱਕੇ ਜਾਣਗੇ ਅਹਿਮ ਕਦਮ

 

ਪੁਲਸ ਨੇ ਕੇਸ ਦਰਜ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਰਮਿਲ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਣ ਕਾਰਨ ਪੁਲਸ ਕੁਝ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ, ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News