ਸੋਢਲ ਮੰਦਿਰ ''ਚ ਮੇਲੇ ਤੋਂ ਪਹਿਲਾਂ ਹਿੰਦੂ ਤੇ ਸਿੱਖ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ, 6 ਘੰਟੇ ਮਾਹੌਲ ਰਿਹਾ ਤਣਾਅਪੂਰਨ

Saturday, Sep 03, 2022 - 10:23 AM (IST)

ਸੋਢਲ ਮੰਦਿਰ ''ਚ ਮੇਲੇ ਤੋਂ ਪਹਿਲਾਂ ਹਿੰਦੂ ਤੇ ਸਿੱਖ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ, 6 ਘੰਟੇ ਮਾਹੌਲ ਰਿਹਾ ਤਣਾਅਪੂਰਨ

ਜਲੰਧਰ (ਬਿਊਰੋ)– 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਸਿੱਧ ਬਾਬਾ ਸ਼੍ਰੀ ਸੋਢਲ ਮੇਲੇ ਸਬੰਧੀ ਸਾਫ਼-ਸਫ਼ਾਈ ਦੌਰਾਨ ਮੰਦਿਰ ਕਮੇਟੀ ਦੇ ਸੇਵਾਦਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੱਦ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਵੇਖਦੇ ਹੀ ਵੇਖਦੇ ਹਿੰਦੂ ਸੰਗਠਨ ਅਤੇ ਸਿੱਖ ਭਾਈਚਾਰੇ ਦੇ ਲੋਕ ਵੀ ਪਹੁੰਚ ਗਏ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਜਿਉਂ ਹੀ ਇਸ ਦੀ ਭਿਣਕ ਪੁਲਸ ਨੂੰ ਲੱਗੀ ਤਾਂ ਮੰਦਿਰ ਕੰਪਲੈਕਸ ਦੇ ਅੰਦਰ ਅਤੇ ਬਾਹਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ, ਜਦਕਿ ਪੁਲਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕੀਤਾ। ਹਿੰਦੂ ਸੰਗਠਨਾਂ ਦੇ ਆਗੂ ਨਾਅਰੇਬਾਜ਼ੀ ਕਰਦੇ ਹੋਏ ਮੰਦਿਰ ਦੇ ਬਾਹਰ ਪੱਕੇ ਧਰਨੇ ’ਤੇ ਬੈਠ ਗਏ।

ਲਗਭਗ 6 ਘੰਟੇ ਇਸ ਵਿਵਾਦ ਨੂੰ ਲੈ ਕੇ ਮਾਹੌਲ ਤਣਾਅਪੂਰਨ ਰਿਹਾ। ਹਿੰਦ ਕ੍ਰਾਂਤੀ ਦਲ ਦੇ ਸੀਨੀਅਰ ਆਗੂ ਮਨੋਜ ਨੰਨ੍ਹਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੂੰ 4 ਦਿਨ ਪਹਿਲਾਂ ਹੀ ਦੱਸਿਆ ਗਿਆ ਸੀ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੂਟਿਆਂ ਦੀ ਛੰਗਾਈ ਨੂੰ ਲੈ ਕੇ ਟਾਲ-ਮਟੋਲ ਕਰ ਰਹੇ ਸਨ ਪਰ ਪੁਲਸ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸਵੇਰੇ ਲਗਭਗ 10 ਵਜੇ ਮੰਦਿਰ ਦੇ ਸੇਵਾਦਾਰ ਬੂਟਿਆਂ ਦੀ ਛੰਗਾਈ ਕਰਨ ਲੱਗੇ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਹੱਦ ਨੂੰ ਲੈ ਕੇ ਵਿਵਾਦ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਪਤਨੀ ਨੂੰ ਮਨਾਉਣ ਗਏ ਪਤੀ ਨੇ ਖ਼ੁਦਕੁਸ਼ੀ ਦਾ ਕੀਤਾ ਡਰਾਮਾ, ਸੱਚ ਸਮਝ ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

PunjabKesari

ਮੰਦਿਰ ਟਰੱਸਟ ਨੂੰ ਜਦੋਂ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਪਰ ਕੋਈ ਵੀ ਹੱਲ ਨਹੀਂ ਨਿਕਲਿਆ। ਦੂਜੇ ਪਾਸੇ ਮੰਦਿਰ ਵੱਲੋਂ ਹਿੰਦੂ ਸੰਗਠਨ ਵੀ ਉਥੇ ਇਕੱਠੇ ਹੋ ਗਏ। ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਤਾਂ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ, ਜਦਕਿ ਪੁਲਸ ਨੇ ਮਾਹੌਲ ਤਣਾਅਪੂਰਨ ਹੁੰਦਾ ਦੇਖ ਕੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕੀਤਾ। ਹਿੰਦੂ ਸੰਗਠਨਾਂ ਨੇ ਦੋਸ਼ ਲਾਇਆ ਕਿ ਇਹ ਵਿਵਾਦ ਪੁਲਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਸ਼ੁਰੂ ਹੋਇਆ ਕਿਉਂਕਿ 4 ਦਿਨ ਪਹਿਲਾਂ ਵੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਫਿਰ ਵੀ ਵਿਵਾਦ ਦਾ ਕੋਈ ਹੱਲ ਨਹੀਂ ਕੀਤਾ ਗਿਆ।

PunjabKesari

ਹਿੰਦੂ ਸੰਗਠਨ ਨਾਅਰੇਬਾਜ਼ੀ ਕਰਦੇ ਹੋਏ ਮੰਦਿਰ ਦੇ ਬਾਹਰ ਪੱਕੇ ਧਰਨੇ ’ਤੇ ਬੈਠ ਗਏ। ਡੀ. ਸੀ. ਪੀ. ਸਕਿਓਰਿਟੀ ਐਂਡ ਆਪ੍ਰੇਸ਼ਨ ਨਰੇਸ਼ ਡੋਗਰਾ, ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ, ਏ. ਸੀ. ਪੀ. ਨਾਰਥ ਮੁਕੇਸ਼ ਸਿੰਗਲਾ ਸਮੇਤ ਹੋਰ ਅਧਿਕਾਰੀਆਂ ਨੇ ਹਿੰਦੂ ਸੰਗਠਨਾਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਹਿੰਦੂ ਸੰਗਠਨ ਲਗਭਗ 6 ਘੰਟੇ ਧਰਨੇ ’ਤੇ ਡਟੇ ਰਹੇ। ਆਖਿਰ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਹਿੰਦੂ ਸੰਗਠਨਾਂ ਨੂੰ ਮਨਾ ਲਿਆ ਪਰ ਡਿਪਟੀ ਕਮਿਸ਼ਨਰ ਦੇ ਸੀਟ ’ਤੇ ਨਾ ਬੈਠੇ ਹੋਣ ਕਾਰਨ ਉਨ੍ਹਾਂ ਦੀ ਮੀਟਿੰਗ ਏ. ਡੀ. ਸੀ. ਨਾਲ ਕਰਵਾਈ ਗਈ। ਮਨੋਜ ਨੰਨ੍ਹਾ ਨੇ ਕਿਹਾ ਕਿ ਉਨ੍ਹਾਂ ਸਾਫ਼-ਸਫ਼ਾਈ ਤੋਂ ਇਲਾਵਾ ਮੰਦਿਰ ਦਾ ਗੇਟ ਖੋਲ੍ਹਣ ਦੀ ਮੰਗ ਰੱਖੀ ਸੀ, ਜਦੋਂ ਕਿ ਮੰਦਿਰ ਕਮੇਟੀ ਦੇ ਪੱਖ ਵਿਚ ਸੁਣਾਏ ਗਏ ਫੈਸਲੇ ਦੀ ਕਾਪੀ ਵੀ ਸੌਂਪੀ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਮੰਦਿਰ ਦਾ ਗੇਟ ਖੁੱਲ੍ਹਵਾ ਦਿੱਤਾ ਅਤੇ ਸਾਫ਼-ਸਫ਼ਾਈ ਕਰਨ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਮੰਦਿਰ ਦਾ ਗੇਟ ਖੋਲ੍ਹ ਕੇ ਉਥੇ ਪੁਲਸ ਫੋਰਸ ਲਾ ਦਿੱਤੀ ਹੈ, ਜਦਕਿ ਮੇਲੇ ਤੋਂ ਬਾਅਦ ਪੱਕੇ ਤੌਰ ’ਤੇ ਗੇਟ ਖੋਲ੍ਹਣ ਦਾ ਵੀ ਭਰੋਸਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਜੈਕਾਰਿਆਂ ਦੀ ਗੂੰਜ ਨਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ ਨਗਰ ਕੀਰਤਨ

PunjabKesari

ਦੂਜੇ ਪਾਸੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਤਾ ਹੈ ਕਿ ਸ਼ਹਿਰ ਦਾ ਸਭ ਤੋਂ ਵੱਡਾ ਮੇਲਾ ਆ ਰਿਹਾ ਹੈ। ਪਹਿਲਾਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਫ਼ਾਈ ਕਰਵਾਉਂਦੀ ਸੀ ਅਤੇ ਇਸ ਵਾਰ ਵੀ ਕਮੇਟੀ ਹੀ ਕਰਵਾਏਗੀ ਪਰ ਕੁਝ ਲੋਕਾਂ ਨੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ। ਦੱਸਣਯੋਗ ਹੈ ਕਿ 2019 ਵਿਚ ਵੀ ਬਾਬਾ ਸੋਢਲ ਮੰਦਿਰ ਵਿਚ ਮੰਦਿਰ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚ ਵਿਵਾਦ ਸ਼ੁਰੂ ਹੋਇਆ ਸੀ, ਉਦੋਂ ਵੀ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਸੀ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News