ਜਲੰਧਰ ਤੋਂ ਮੁੜ ਨਜ਼ਰ ਆਉਣ ਲੱਗੀਆਂ ਹਿਮਾਚਲ ਦੀਆਂ ਪਹਾੜੀਆਂ (ਵੀਡੀਓ)

05/25/2023 7:46:32 PM

ਜਲੰਧਰ (ਬਿਊਰੋ) : ਮੌਸਮ ’ਚ ਆਈ ਤਬਦੀਲੀ ਤੇ ਸਵੇਰ ਤੋਂ ਰੁਕ ਰੁਕ ਕੇ ਪਏ ਮੀਂਹ ਕਾਰਨ ਜਲੰਧਰ ਵਾਸੀਆਂ ਨੂੰ ਇਕ ਵਾਰ ਫਿਰ ਹਿਮਾਚਲ ਦੀਆਂ ਪਹਾੜੀਆਂ ਦਾ ਨਜ਼ਾਰਾ ਵਿਖਾਈ ਦੇਣ ਲੱਗਾ ਹੈ। ਇਸ ਤਰ੍ਹਾਂ ਦਾ ਨਜ਼ਾਰਾ ਦੂਜੀ ਵਾਰ ਜਲੰਧਰ ਵਾਸੀ ਆਪਣੇ ਘਰਾਂ ਦੀਆਂ ਛੱਤਾਂ ਤੋਂ ਦੇਖ ਸਕਦੇ ਹਨ। ਅੱਜ ਪਏ ਮੀਂਹ ਕਾਰਨ ਹਵਾ ’ਚ ਜੋ ਪ੍ਰਦੂਸ਼ਣ ਸੀ, ਉਹ ਕਾਫ਼ੀ ਹੱਦ ਤਕ ਘਟ ਗਿਆ ਤੇ ਮੌਸਮ ਸਾਫ਼ ਹੋ ਗਿਆ, ਜਿਸ ਕਾਰਨ ਹੀ ਹਿਮਾਚਲ ਦੀਆਂ ਧੌਲਾਧਾਰ ਪਹਾੜੀਆਂ ਘਰਾਂ ਦੀਆਂ ਛੱਤਾਂ ਤੋਂ ਦਿਖਾਈ ਦੇਣ ਲੱਗੀਆਂ। ਇਸ ਤੋਂ ਪਹਿਲਾਂ ਜਦੋਂ ਲਾਕਡਾਊਨ ਲੱਗਾ ਸੀ, ਉਦੋਂ ਪ੍ਰਦੂਸ਼ਣ ਘਟਣ ਕਾਰਨ ਹਿਮਾਚਲ ਦੀਆਂ ਪਹਾੜੀਆਂ ਦਿਖਾਈ ਦੇਣ ਲੱਗੀਆਂ ਸਨ।

ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਹਾਈਕੋਰਟ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ


Manoj

Content Editor

Related News