ਹਾਈਵੇਅ ’ਤੇ ਗਹਿਰੀ ਧੁੰਦ ਕਾਰਨ ਟਕਰਾਏ 5 ਵਾਹਨ, 2 ਦੀ ਹੋਈ ਮੌਤ

Sunday, Feb 14, 2021 - 09:08 AM (IST)

ਹਾਈਵੇਅ ’ਤੇ ਗਹਿਰੀ ਧੁੰਦ ਕਾਰਨ ਟਕਰਾਏ 5 ਵਾਹਨ, 2 ਦੀ ਹੋਈ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਮੋਮੀ): ਬੀਤੀ ਦੇਰ ਰਾਤ 1 ਵਜੇ ਹਾਈਵੇਅ ’ਤੇ ਗ੍ਰੇਟ ਪੰਜਾਬ ਰਿਸੋਰਟ ਨੇੜੇ ਗਹਿੰਰੀ ਧੁੰਦ ਕਾਰਨ 5 ਵਾਹਨ ਆਪਸ ’ਚ ਟਕਰਾਅ ਗਏ। ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰੱਕ ਨੇ ਅਚਾਨਕ ਬਰੇਕ ਲਗਾ ਦਿੱਤੀ। ਜਿਸ ਕਾਰਨ 4-5 ਵਾਹਨ ਪਿੱਛੇ ਆ ਟਰਕਾਏ।

ਇਹ ਵੀ ਪੜ੍ਹੋ:  ਵਿਰੋਧੀ ਦਲ ਲੋਕਲ ਬਾਡੀ ਚੋਣਾਂ ’ਚ ਸੰਭਾਵਿਤ ਹਾਰ ਦੇਖ ਕੇ ਕਰ ਰਹੇ ਝੂਠਾ ਪ੍ਰਚਾਰ: ਜਾਖੜ

PunjabKesari

ਇਸ ਹਾਦਸੇ ਕਾਰਨ ਕੈਂਟਰ ਸਵਾਰ ਨਰੇਸ਼ ਕੁਮਾਰ ਪੁੱਤਰ ਜੈ ਦੇਵ ਵਾਸੀ ਬਾੜੀ (ਕਠੂਆ ਜੰਮੂ-ਕਸ਼ਮੀਰ ਅਤੇ ਪਿਕਅਪ ਚਾਲਕ ਰਾਜੂ ਵਾਸੀ ਹਜ਼ਾਰਾ (ਜੰਡੂ ਸਿੰਘਾ) ਦੀ ਮੌਤ ਹੋ ਗਈ। ਜਦਕਿ ਹਾਦਸੇ ’ਚ ਆਦੇਸ਼ ਪੁੱਤਰ ਭੁਵਨੇਸ਼ਰ ਅਤੇ ਪਾਰਸ ਰਾਮ ਵਾਸੀ ਹਜ਼ਾਰਾ ਅਤੇ ਹੋਰ ਵਾਹਨ ਸਵਾਰ ਵੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨ ਸੜਕ ਤੋਂ ਹਟਵਾਏ। ਹਾਦਸਾ ਕਿਹੜੇ ਹਲਾਤਾਂ ’ਚ ਹੋਇਆ ਇਸ ਸਬੰਧੀ ਪੁਲਸ ਜਾਂਚ ’ਚ ਜੁੱਟੀ ਹੋਈ ਹੈ। 

ਇਹ ਵੀ ਪੜ੍ਹੋ: ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ, ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ

PunjabKesari

ਇਹ ਵੀ ਪੜ੍ਹੋ:   ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਏ ਸੱਥਰ, ਪਿਤਾ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋਂਦਾ ਰਿਹਾ ਜਵਾਕ


author

Shyna

Content Editor

Related News