ਕੇਂਦਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦੀ ਖ਼ਰੀਦ ਦਾ ਰੱਖਿਆ ਵੱਡਾ ਟੀਚਾ, ਪੰਜਾਬ ਤੋਂ ਖ਼ਰੀਦੇਗਾ ਸਭ ਤੋਂ ਵੱਧ ਕਣਕ

Tuesday, Apr 05, 2022 - 04:09 PM (IST)

ਕੇਂਦਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦੀ ਖ਼ਰੀਦ ਦਾ ਰੱਖਿਆ ਵੱਡਾ ਟੀਚਾ, ਪੰਜਾਬ ਤੋਂ ਖ਼ਰੀਦੇਗਾ ਸਭ ਤੋਂ ਵੱਧ ਕਣਕ

ਜਲੰਧਰ : ਕੇਂਦਰ ਸਰਕਾਰ ਨੇ 1 ਅਪ੍ਰੈਲ ਤੋਂ ਸ਼ੁਰੂ ਹੋਏ ਹਾੜ੍ਹੀ ਦੇ ਮੰਡੀਕਰਨ ਸੀਜ਼ਨ (2022-23) ਲਈ ਕਣਕ ਦੀ ਖਰੀਦ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਰੱਖਿਆ ਹੈ। ਐੱਫ. ਸੀ. ਆਈ. ਦੀ ਯੋਜਨਾ ਮੁਤਾਬਕ ਇਸ ਵਾਰ ਕੇਂਦਰ 11 ਸੂਬਿਆਂ ਤੋਂ ਰਿਕਾਰਡ 44.4 ਮਿਲੀਅਨ ਟਨ ਕਣਕ ਦੀ ਖਰੀਦ ਕਰੇਗਾ। ਇੰਨਾ ਵੱਡਾ ਟੀਚਾ ਪਹਿਲਾਂ ਕਦੇ ਨਹੀਂ ਰੱਖਿਆ ਗਿਆ। 2021-22 ਦੇ ਸੀਜ਼ਨ ਦੌਰਾਨ ਕੇਂਦਰ ਨੇ ਲੱਗਭਗ 435 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ। ਫੂਡ ਕਾਰਪੋਰੇਸ਼ਨ ਆਫ਼ ਇੰਡੀਆ (FCI) ਰਾਜ ਸਰਕਾਰ ਦੀ ਮਾਲਕੀ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਅਪ੍ਰੈਲ-ਜੂਨ ਦੌਰਾਨ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ ਪ੍ਰਮੁੱਖ ਉਤਪਾਦਕ ਰਾਜਾਂ ਦੇ ਕਿਸਾਨਾਂ ਤੋਂ ਕਣਕ ਦੀ ਖਰੀਦ ਕਰੇਗੀ। ਇਸ ਵਾਰ ਪੰਜਾਬ ਤੋਂ 13.2 ਮੀਟ੍ਰਿਕ ਟਨ, ਮੱਧ ਪ੍ਰਦੇਸ਼ 12.9 ਮੀਟ੍ਰਿਕ ਟਨ, ਹਰਿਆਣਾ 8.5 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ 6 ਮੀਟ੍ਰਿਕ ਟਨ ਅਤੇ ਬਿਹਾਰ ਤੋਂ 1 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾਵੇਗੀ ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੇ ਬੱਚਿਆਂ ਹੱਥ ਦਿੱਤੀ ਸਰਕਾਰ, ਕਾਨੂੰਨ ਦੀਆਂ ਉੱਡੀਆਂ ਧੱਜੀਆਂ : ਨਵਜੋਤ ਸਿੱਧੂ

ਖੇਤੀ ਮਾਹਿਰਾਂ ਮੁਤਾਬਕ ਇਸ ਵਾਰ ਰੂਸ-ਯੂਕ੍ਰੇਨ ਜੰਗ ਕਾਰਨ ਕਣਕ ਦੀ ਕੀਮਤ ਵਧੀ ਹੈ। ਇਸ ਲਈ ਐਕਸਪੋਰਟ ਵੀ ਵਧੇਗਾ। ਰੂਸ ਅਤੇ ਯੂਕ੍ਰੇਨ ਦੋਵੇਂ ਕਣਕ ਦੇ ਵੱਡੇ ਨਿਰਯਾਤਕ ਹਨ। ਜੰਗ ਕਾਰਨ ਕਣਕ ਦਾ ਭਾਅ ਵਧ ਗਿਆ ਹੈ। ਯੂਰਪੀ ਦੇਸ਼ਾਂ 'ਚ ਕਣਕ ਦੀ ਮੰਗ ਵਧੀ ਹੈ। ਭਾਰਤ ਤੋਂ ਕਣਕ ਦੀ ਬਰਾਮਦ ਵਿਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਕੇਂਦਰ ਨੇ ਇਸ ਵਾਰ 44.4 ਮਿਲੀਅਨ ਟਨ ਕਣਕ ਦੀ ਖਰੀਦ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਰੱਖਿਆ ਹੈ। ਇਸ ਵਾਰ ਸਰਕਾਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2015 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ, ਜੋ ਕਿ 2020-21 ਨਾਲੋਂ 40 ਰੁਪਏ ਵੱਧ ਹੈ।


author

Harnek Seechewal

Content Editor

Related News