ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਹਾਈਕੋਰਟ ਵਲੋਂ ਨੋਟਿਸ ਜਾਰੀ
Friday, Feb 15, 2019 - 11:34 AM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਲੱਡ ਬੈਂਕਾਂ 'ਚ ਦਿੱਤੇ ਜਾਣ ਵਾਲੇ ਬਲੱਡ ਦੇ ਪੈਕਟਾਂ 'ਤੇ ਬਲੱਡ ਦਾ ਪੂਰਾ ਬਿਓਰਾ ਨਾ ਲਿਖੇ ਜਾਣ ਨੂੰ ਮਰੀਜ਼ਾ ਦੀ ਜਾਨ ਨਾਲ ਖਿਲਵਾੜ ਦੱਸਿਆ ਹੈ। ਇਸ ਦੇ ਲਈ ਹਾਈਕੋਰਟ ਵਲੋਂ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸਾਰਿਆਂ ਨੂੰ ਅਦਾਲਤ 'ਚ ਜਵਾਬ ਦਾਖਲ ਕਰ ਕੇ ਦੱਸਣਾ ਹੋਵੇਗਾ ਕਿ ਬਲੱਡ ਬੈਂਕਾਂ ਤੋਂ ਮਿਲਣ ਵਾਲੇ ਬਲੱਡ ਲਈ ਕੀ ਪੈਮਾਨੇ ਫਿਕਸ ਕੀਤੇ ਗਏ ਹਨ। ਹਾਈਕੋਰਟ ਨੇ ਪੰਜਾਬ ਦੇ ਇਕ ਬਲੱਡ ਬੈਂਕ 'ਚ ਦੇਖੀਆਂ ਬੇਨਿਯਮੀਆਂ ਤੋਂ ਬਾਅਦ ਖੁਦ ਨੋਟਿਸ ਲੈਂਦੇ ਹੋਏ ਉਕਤ ਨੋਟਿਸ ਜਾਰੀ ਕੀਤਾ ਹੈ।