ਲੋਕਾਂ ਦੀ ਜਾਨ ਦਾ ਖੌਅ ਬਣੀਆਂ ਮਕਾਨਾਂ ਉੱਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ

Sunday, Sep 03, 2017 - 12:02 PM (IST)

ਲੋਕਾਂ ਦੀ ਜਾਨ ਦਾ ਖੌਅ ਬਣੀਆਂ ਮਕਾਨਾਂ ਉੱਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ


ਬਨੂੜ(ਗੁਰਪਾਲ) - ਬਨੂੜ ਦੇ ਵਾਰਡ ਨੰ.4 ਅਧੀਨ ਪੈਂਦੀ ਬਾਜ਼ੀਗਰ ਬਸਤੀ ਦੇ ਵਸਨੀਕਾਂ ਲਈ ਮਕਾਨਾਂ ਉਪਰੋਂ ਲੰਘਦੀਆਂ ਹਾਈਵੋਲਟੇਜ ਦੀਆਂ ਤਾਰਾਂ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਇਨ੍ਹਾਂ ਨੀਵੀਆਂ ਤਾਰਾਂ ਕਾਰਨ ਉਹ ਬਰਸਾਤ ਦੌਰਾਨ ਆਪਣੇ ਮਕਾਨ ਦੀਆਂ ਛੱਤਾਂ ਦੀ ਮੁਰੰਮਤ ਕਰਨ ਤੋਂ ਵੀ ਅਸਮਰੱਥ ਹਨ। 
 ਹਾਈਵੋਲਟੇਜ ਤਾਰਾਂ ਨੂੰ ਦਿਖਾਉੁਂਦੇ ਹੋਏ ਬਾਜ਼ੀਗਰ ਬਸਤੀ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਸਾਰੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹਨ ਤੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਉੁਨ੍ਹਾਂ ਦੱਸਿਆ ਕਿ ਸਾਡੇ ਕੱਚੇ ਮਕਾਨਾਂ ਉੱਪਰੋਂ ਹਾਈ ਵੋਲਟੇਜ ਦੀਆਂ ਤਾਰਾਂ ਲੰਘਦੀਆਂ ਹਨ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਇਨ੍ਹਾਂ ਕਾਰਨ ਉਹ ਆਪਣੀਆਂ ਛੱਤਾਂ ਦੀ ਮੁਰੰਮਤ ਵੀ ਨਹੀਂ ਕਰ ਸਕਦੇ। 

ਕੱਲ ਹੀ ਤਾਰਾਂ ਉੱਚੀਆਂ ਕਰਵਾ ਦੇਵਾਂਗੇ : ਐੈੱਸ. ਡੀ. ਓ. 
ਇਸ ਸਬੰਧੀ ਜਦੋਂ ਪਾਵਰਕਾਮ ਦੇ ਐੈੱਸ. ਡੀ. ਓ. ਗੌਰਵ ਕੰਬੋਜ ਨਾਲ ਗੱਲ ਕੀਤੀ ਗਈ ਤਾਂ ਉੁਨ੍ਹਾਂ ਦੱਸਿਆ ਕਿ ਇਹ ਮਾਮਲਾ ਉੁਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਉਹ ਕੱਲ ਹੀ ਕਰਮਚਾਰੀ ਭੇਜ ਕੇ ਨੀਵੀਆਂ ਤਾਰਾਂ ਨੂੰ ਉੱਚੀਆਂ ਕਰਵਾ ਦੇਣਗੇ। 


Related News