ਤੇਜ਼ ਰਫਤਾਰ ਬੱਸ ਮੰਗਲਸੈਣ ਪੁਲ ’ਤੇ ਹੋਈ ਹਾਦਸਾਗ੍ਰਸਤ, ਸਵਾਰੀਆਂ ਜ਼ਖ਼ਮੀ

Sunday, Dec 01, 2024 - 05:16 AM (IST)

ਤੇਜ਼ ਰਫਤਾਰ ਬੱਸ ਮੰਗਲਸੈਣ ਪੁਲ ’ਤੇ ਹੋਈ ਹਾਦਸਾਗ੍ਰਸਤ, ਸਵਾਰੀਆਂ ਜ਼ਖ਼ਮੀ

ਗੁਰਦਾਸਪੁਰ (ਵਿਨੋਦ, ਹਰਮਨ) - ਕਲਾਨੌਰ ਤੋਂ ਗੁਰਦਾਸਪੁਰ ਨੂੰ ਆ ਰਹੀ ਇਕ ਤੇਜ਼ ਰਫਤਾਰ ਬੱਸ ਮੰਗਲਸੈਣ ਪੁਲ ’ਤੇ ਆ ਕੇ  ਬੇਕਾਬੂ  ਹੋ ਕੇ ਪੁਲ ’ਤੇ ਅਟਕ ਗਈ। ਇਸ ਹਾਦਸੇ ’ਚ ਬੱਸ ’ਚ ਸਵਾਰ 3-4 ਸਵਾਰੀਆਂ ਜ਼ਖ਼ਮੀਆਂ ਹੋ ਗਈਆਂ ਜਿਨ੍ਹਾਂ ਨੂੰ ਪੁਲਸ ਤੇ ਲੋਕਾਂ ਨੇ ਹਸਪਤਾਲ ਵਿਚ ਦਾਖ਼ਲ ਕਰਵਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇਕ ਬੱਸ ਮੰਗਲਸੈਣ ਪੁੱਲ ’ਤੇ ਹਾਦਸਾਗ੍ਰਸਤ ਹੋ ਗਈ ਹੈ। ਜਦੋਂ ਅਸੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਇਹ ਬੱਸ ਕਲਾਨੌਰ ਤੋਂ ਗੁਰਦਾਸਪੁਰ ਨੂੰ ਆ ਰਹੀ ਸੀ। ਜਿਸ ਨੂੰ ਡਰਾਈਵਰ ਵੱਲੋਂ ਬਹੁਤ ਹੀ ਤੇਜ਼ ਰਫਤਾਰ ਨਾਲ ਲਿਆਂਦਾ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨਾਂ ਦੱਸਿਆ ਕਿ ਬੱਸ ਪੁਲ ਦੇ ਡਵਾਈਡਰਾਂ ’ਤੇ ਚੜ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ 3-4 ਸਵਾਰੀਆਂ ਪਿੰਡ ਬਹਾਦਰਪੁਰ ਦੀਆਂ ਜ਼ਖ਼ਮੀ ਹੋਈਆਂ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾ ਦਿੱਤਾ ਗਿਆ ਹੈ। ਜਦਕਿ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
 


author

Inder Prajapati

Content Editor

Related News