ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਵਾਉਣ ਵਾਲੇ ਵਾਹਨ ਚਾਲਕ ਸਾਵਧਾਨ! ਸਖ਼ਤੀ ਕਰੇਗੀ ਸਰਕਾਰ

Monday, Mar 27, 2023 - 09:16 AM (IST)

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਵਾਉਣ ਵਾਲੇ ਵਾਹਨ ਚਾਲਕ ਸਾਵਧਾਨ! ਸਖ਼ਤੀ ਕਰੇਗੀ ਸਰਕਾਰ

ਲੁਧਿਆਣਾ (ਸੰਨੀ) : ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ’ਤੇ ਹੁਣ ਤੱਕ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਵਾਈਆਂ, ਸਰਕਾਰ ਨੇ ਉਨਾਂ ਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਬਾਅਦ ਸੂਬਾ ਸਰਕਾਰ ਦੇ ਟ੍ਰੈਫਿਕ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵਲੋਂ ਚਲਾਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ ਲੋਕਾਂ ਨੂੰ ਇਸ ਬਾਰੇ 'ਚ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਕਈ ਵਾਰ ਸੂਬਾ ਸਰਕਾਰ ਆਖ਼ਰੀ ਤਾਰੀਖ਼ ਤੈਅ ਕਰ ਚੁਕੀ ਹੈ ਪਰ ਲੋਕਾਂ ਦੇ ਵਾਹਨਾਂ ’ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲੱਗਣ ਦੇ ਕਾਰਨ ਹਰ ਵਾਰ ਆਖ਼ਰੀ ਤਾਰੀਖ਼ ਵਧਾ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਹੁਣ ਪੁਲਸ ਨੂੰ 90 ਦਿਨ 'ਚ ਕਰਨੀ ਪਵੇਗੀ ਕੇਸ ਦੀ ਸ਼ੁਰੂਆਤੀ ਜਾਂਚ, ਸੇਵਾ ਦੇ ਅਧਿਕਾਰ 'ਚ ਵਧਾਈ ਗਈ ਸਮਾਂ ਹੱਦ

ਗੱਲ ਜੁਰਮਾਨੇ ਦੀ ਕਰੀਏ ਤਾਂ ਕਿ ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਲੱਗੇ ਹੋਣ ’ਤੇ ਪਹਿਲੇ ਜੁਰਮ ਦੇ ਲਈ 2 ਹਜ਼ਾਰ ਰੁਪਏ ਅਤੇ ਉਸ ਦੇ ਬਾਅਦ 3 ਹਜ਼ਾਰ ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ। ਜੇਕਰ ਕਿਸੇ ਦੇ ਵਾਹਨ ਦਾ ਨਿਰਮਾਣ ਇਕ ਅਪ੍ਰੈਲ 2019 ਤੋਂ ਪਹਿਲਾ ਦਾ ਹੈ ਤਾਂ ਵਿਭਾਗ ਦੀ ਆਨਲਾਈਨ ਵੈੱਬਸਾਈਟ ’ਤੇ ਜਾ ਕੇ ਵਾਹਨ ਦੇ ਵਿਤਰਣ ਦਰਜ ਕਰਦੇ ਹੋਏ ਨੰਬਰ ਪਲੇਟ ਲਗਵਾਉਣ ਅਤੇ ਮਿਤੀ ਸਮੇਂ ਅਤੇ ਫਿੱਟਨੈਸ ਸੈਂਟਰ ਦੀ ਚੋਣ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਵਿਭਾਗ ਵਲੋਂ ਪਲੇਟ ਲਗਾਉਣ ਦੇ ਲਈ ਹੋਮ ਫਿੱਟਮੈਂਟ ਸੁਵਿਧਾ ਵੀ ਵਿਕਲਪ ਦੇ ਤੌਰ ’ਤੇ ਦਿੱਤੀ ਗਈ ਹੈ। ਉੱਥੇ ਜੇਕਰ ਵਾਹਨ ਇਕ ਅਪ੍ਰੈਲ 2019 ਤੋਂ ਬਾਅਦ ਦਾ ਬਣਿਆ ਹੈ ਤਾਂ ਉਸ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਮੋਟਰ ਵ੍ਹੀਕਲ ਡੀਲਰ ਲਗਾਉਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਮਹਿੰਗੇ ਹੋਏ ਟੋਲ ਪਲਾਜ਼ਾ, ਜਾਣੋ ਕਿੰਨੀਆਂ ਵਧਾਈਆਂ ਗਈਆਂ ਕੀਮਤਾਂ
ਵਾਹਨ ਨੂੰ ਬਲੈਕ ਲਿਸਟ ਵੀ ਕਰ ਸਕਦੀ ਹੈ ਸਰਕਾਰ 
ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਵਾਲੇ ਵਾਹਨਾਂ ਦੇ ਚਲਾਨ ਕਰਨ ਦੇ ਨਾਲ ਨਾਲ ਸੂਬਾ ਸਰਕਾਰ ਇਸ ਤਰ੍ਹਾਂ ਦੇ ਵਾਹਨਾਂ ਨੂੰ ਆਨਲਾਈਨ ਪੋਰਟਲ ’ਤੇ ਬਲੈਕ ਲਿਸਟ ਵੀ ਕਰ ਸਕਦੀ ਹੈ। ਬਲੈਕ ਲਿਸਟ ਹੋਣ ’ਤੇ ਵਾਹਨ ਨੂੰ ਨਾ ਤਾਂ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਲੋਨ, ਇੰਸ਼ੋਰੈਂਸ, ਪਾਲਿਊਸ਼ਨ ਸਰਟੀਫਿਕੇਟ ਆਦਿ ਦੀ ਕਾਰਵਾਈ ਕੀਤੀ ਜਾ ਸਕਦੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News