ਫਿਰੋਜ਼ਪੁਰ ਛਾਉਣੀ ''ਚ ਹਾਈ ਅਲਰਟ ਜਾਰੀ : ਰਿਕਸ਼ਾ ਅਤੇ ਆਟੋ ਚਾਲਕਾਂ ਦਾ ਕਾਰੋਬਾਰ ਹੋਇਆ ਠੱਪ
Thursday, Aug 24, 2017 - 01:14 PM (IST)
ਫਿਰੋਜ਼ਪੁਰ(ਸਨੀ ਚੌਪੜਾ) - ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਸਬੰਧਿਤ ਕੇਸ ਦੀ 25 ਅਗਤਸ ਨੂੰ ਪੰਚਕੁਲਾ ਦੀ ਸੀ. ਬੀ. ਆਈ. ਅਦਾਲਤ 'ਚ ਹੋਣ ਵਾਲੀ ਅਹਿਮ ਸੁਣਵਾਈ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਅਤੇ ਰਾਜ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ 'ਚ ਹਾਈ ਅਲਰਟ ਹੋਣ ਕਾਰਨ ਫਿਰੋਜ਼ਪੁਰ ਛਾਉਣੀ ਦਾ ਬੱਸ ਸਟੈਂਡ ਸੁਨ ਸਾਨ ਹੋ ਗਿਆ ਹੈ। ਸੂਤਰਾਂ ਅਨੁਸਾਰ ਹਾਈ ਅਲਰਟ ਕਾਰਨ ਇਸ ਬੱਸ ਸਟੈਂਡ 'ਚ ਨਾ ਤਾਂ ਕੋਈ ਵੀ ਯਾਤਰੀ ਆ ਰਿਹਾ ਹੈ ਅਤੇ ਨਾ ਹੀ ਕੋਈ ਕੀਤੇ ਜਾ ਰਿਹਾ ਹੈ। ਲੋਕਾਂ ਦੇ ਘਰੋਂ ਬਾਹਰ ਨਾ ਆਉਣ ਜਾਣ ਕਾਰਨ ਰਿਕਸ਼ਾ ਅਤੇ ਆਟੋ ਚਾਲਕਾਂ ਦਾ ਕਾਰੋਬਾਰ ਠੱਪ ਹੋਣ ਕਾਰਨ ਲੋਕ ਮਾਯੂਸ ਹੋ ਗਏ ਹਨ।
