ਬੀ. ਐੱਸ.ਐੱਫ ਨੇ ਜ਼ਮੀਨ ’ਚ ਦੱਬੀ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ

08/30/2023 12:05:35 PM

ਗੁਰਦਾਸਪੁਰ (ਵਿਨੋਦ) : ਬੀ. ਐੱਸ. ਐੱਫ. ਸੈਕਟਰ ਗੁਰਦਾਸਪੁਰ ਅਧੀਨ ਪੈਂਦੀ ਬੀ. ਐੱਸ. ਐੱਫ ਦੀ ਕਮਾਲਪੁਰ ਜੱਟਾਂ ਚੌਕੀ ਦੇ ਸਰਹੱਦੀ ਖੇਤਰ ਵਿਚ ਤਲਾਸ਼ੀ ਮੁਹਿੰਮ ਦੌਰਾਨ ਇਕ ਬੈਟਰੀ ਦੇ ਖੋਲ ਵਿਚ ਲੁਕਾ ਕੇ ਜ਼ਮੀਨ ਹੇਠਾਂ ਦੱਬੀ ਹੋਈ 6 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ ਦੇ ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ ’ਚ ਨਸ਼ਾ ਛੁਪਾ ਕੇ ਰੱਖੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਨਕੋਦਰ ’ਚ ਰੂਹ ਕੰਬਾਊ ਵਾਰਦਾਤ, ਕੈਨੇਡਾ ਤੋਂ ਆਏ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਪਿਓ

ਪ੍ਰਾਪਤ ਸੂਚਨਾ ’ਤੇ ਬੀ. ਐੱਸ. ਐੱਫ ਦੇ ਜਵਾਨਾਂ ਵੱਲੋਂ ਸਰਹੱਦੀ ਇਲਾਕੇ ਪਿੰਡ-ਦੋਸਤਪੁਰ, ਜ਼ਿਲ੍ਹਾ-ਗੁਰਦਾਸਪੁਰ ਨੇੜੇ ਸਰਚ ਅਭਿਆਨ ਚਲਾਇਆ ਗਿਆ। ਇਸ ਆਪਰੇਸ਼ਨ ਦੌਰਾਨ ਬੀ. ਐੱਸ. ਐੱਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀ.ਪੀ. ਨੰਬਰ 30/5 ਨੇੜੇ 6 ਪੈਕੇਟ ਹੈਰੋਇਨ (6 ਕਿੱਲੋ 300 ਗ੍ਰਾਮ) ਅਤੇ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ, ਜੋ ਕਿ 12 ਵੋਲਟ ਦੀ ਬੈਟਰੀ ਵਿਚ ਨਾ ਕੇ ਜ਼ਮੀਨ ਅੰਦਰ ਦੱਬ ਕੇ ਰੱਖੀ ਗਈ ਸੀ। ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੇ ਜਾ ਰਹੀ ਹੈ। ਬੀ. ਐੱਸ. ਐੱਫ. ਦੇ ਸਤਰਕ ਜਵਾਨਾਂ ਨੇ ਤਸਕਰੀ ਦੀ ਇਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

ਇਹ ਵੀ ਪੜ੍ਹੋ : ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਔਰਤ ਸਮੇਤ ਸਰੋਵਰ ’ਚ ਮਾਰੀ ਛਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News