2 ਵੱਖ-ਵੱਖ ਮਾਮਲਿਆਂ ’ਚ 1 ਕਿੱਲੋ 15 ਗ੍ਰਾਮ ਹੈਰੋਇਨ ਨਾਲ ਔਰਤ ਸਮੇਤ 3 ਗ੍ਰਿਫ਼ਤਾਰ
Wednesday, Nov 03, 2021 - 05:17 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ 1 ਕਿਲੋਗ੍ਰਾਮ ਹੈਰੋਈਨ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀ.ਆਈ.ਏ. ਸਟਾਫ ਦੀ ਪੁਲਸ ਇੰਚਾਰਜ ਸਬ-ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਗਸ਼ਤ ਦੇ ਦੌਰਾਨ ਪਿੰਡ ਕਰੀਹਾ, ਕਰਿਆਮ, ਸਾਹਲੋਂ, ਮੀਰਪੁਰ ਲੱਖਾ, ਮਾਈਦੱਤਾ, ਆਦਿ ਤੋ ਹੁੰਦੇ ਹੋਏ ਤਨਹਿਰਾ ਪੁਲਸ ਮੀਰਪੁਰ ਜੱਟਾ ਵਿਖੇ ਮੌਜੂਦ ਸੀ ਕਿ ਦੂਜੀ ਸਾਈਡ ਤੋਂ ਆ ਰਿਹਾ ਇੱਕ ਵਿਅਕਤੀ ਜਿਸਨੇ ਆਪਣੇ ਮੋਢੇ ’ਤੇ ਇਕ ਬੈਗ ਟੰਗਿਆ ਹੋਇਆ ਸੀ, ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉੱਥੋਂ ਦੌਡ਼ਨ ਦੀ ਕੋਸ਼ਸ਼ ਵਿਚ ਸੀ, ਕਿ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਸਨੂੰ ਕਾਬੂ ਕਰਕੇ ਜਦੋਂ ਸਮਰਥ ਜਾਂਚ ਅਧਿਕਾਰੀ ਦੀ ਹਾਜਰੀ ’ਚ ਜਾਂਚ ਕੀਤੀ ਤਾਂ ਉਸ ਪਾਸੋਂ 1 ਕਿਲੋਗ੍ਰਾਮ ਹੈਰੋਈਨ ਬਰਾਮਦ ਹੋਈ। ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਦੀ ਪਛਾਣ ਦੇਸ ਰਾਜ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਗੰਨਾ ਥਾਣਾ ਫਿਲੌਰ (ਜਲੰਧਰ) ਦੇ ਤੌਰ ’ਤੇ ਕੀਤੀ ਗਈ ਹੈ।
15 ਗ੍ਰਾਮ ਹੈਰੋਈਨ ਸਮੇਤ 2 ਗ੍ਰਿਫਤਾਰ
ਐੱਸ.ਐੱਸ.ਪੀ. ਨੇ ਦੱਸਿਆ ਕਿ ਇਕ ਹੋਰ ਮਾਮਲੇ ’ਚ ਐੱਸ.ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਸਕੂਟੀ ਸਵਾਰ ਮਹਿਲਾ ਅਤੇ ਪੁਰਸ਼ ਨੂੰ ਗ੍ਰਿਫਤਾਰ ਕਰਕੇ 15 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਉਰਫ ਕਾਲੂ ਵਾਸੀ ਪਿੰਡ ਸੋਇਤਾ ਅਤੇ ਮਹਿਲਾ ਦੀ ਪਛਾਣ ਅਮਨਪ੍ਰੀਤ ਕੌਰ ਦੇ ਤੌਰ ’ਤੇ ਕੀਤੀ ਗਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਦੋਨੋਂ ਮਾਮਲਿਆਂ ’ਚ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਉਕਤ ਦੋਸ਼ੀਆਂ ਦੀ ਗਹਿਨ ਪੜਤਾਲ ਕਰਕੇ ਉਸਦੀ ਸਪਲਾਈ ਅਤੇ ਖਰੀਦਣ ਵਾਲੇ ਰਿਸੋਰਸ ਦਾ ਪਤਾ ਲਗਾਇਆ ਜਾ ਸਕੇ। ਇਸ ਮੌਕੇ ਐੱਸ.ਪੀ. ਮਨਵਿੰਦਰਬੀਰ ਸਿੰਘ, ਡੀ.ਐੱਸ.ਪੀ. ਸੁਰਿੰਦਰ ਚਾਂਦ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਰਾਜੀਵ ਕੁਮਾਰ ਤੋਂ ਇਲਾਵਾ ਪੁਲਸ ਪਾਰਟੀ ਦੇ ਮੈਂਬਰ ਮੌਜੂਦ ਸਨ।