ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਥਾਣਾ ਭਾਰਗਵ ਕੈਂਪ ਦੇ ਏਰੀਏ ਤੋਂ ਕਾਬੂ ਕੀਤਾ ਹੈਰੋਇਨ ਸਮੱਗਲਰ

Tuesday, May 11, 2021 - 01:54 AM (IST)

ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਥਾਣਾ ਭਾਰਗਵ ਕੈਂਪ ਦੇ ਏਰੀਏ ਤੋਂ ਕਾਬੂ ਕੀਤਾ ਹੈਰੋਇਨ ਸਮੱਗਲਰ

ਜਲੰਧਰ, (ਮਹੇਸ਼)- ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਥਾਣਾ ਭਾਰਗਵ ਕੈਂਪ ਦੇ ਏਰੀਏ ਤੋਂ ਹੈਰੋਇਨ ਸਮੱਗਲਰ ਨੂੰ ਕਾਬੂ ਕੀਤਾ ਹੈ, ਜੋ ਕਿ ਪਿਛਲੇ 5 ਮਹੀਨਿਆਂ ਤੋਂ ਇਹ ਗੈਰ-ਕਾਨੂੰਨੀ ਕੰਮ ਕਰ ਰਿਹਾ ਸੀ। ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਮੁਖੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਭਾਰਗਵ ਕੈਂਪ ਦੇ ਏਰੀਏ ਤੋਂ ਕਾਬੂ ਕੀਤੇ ਗਏ ਉਕਤ ਦੋਸ਼ੀ ਦੀ ਪਛਾਣ ਰਾਮ ਲਾਲ ਉਰਫ ਅਸ਼ੋਕ ਕੁਮਾਰ ਪੁੱਤਰ ਸ਼ਾਦੀ ਰਾਮ ਨਿਵਾਸੀ ਭਾਰਗਵ ਕੈਂਪ ਵਜੋਂ ਹੋਈ ਹੈ। ਉਸਦੇ ਖਿਲਾਫ਼ ਥਾਣਾ ਭਾਰਗਵ ਕੈਂਪ 'ਚ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਸ ਕੋਲੋਂ ਪੁੱਛਗਿੱਛ ਕਰ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਦੇ ਇਸ ਗੈਰ-ਕਾਨੂੰਨੀ ਕੰਮ 'ਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ ਅਤੇ ਉਹ ਹੈਰੋਇਨ ਕਿਥੋਂ ਲੈ ਕੇ ਆਉਂਦਾ ਸੀ। 
 


author

Bharat Thapa

Content Editor

Related News