ਗੁਰਦਾਸਪੁਰ : BSF ਨੂੰ ਵੱਡੀ ਸਫ਼ਲਤਾ, ਭਾਰਤ-ਪਾਕਿ ਸਰਹੱਦ 'ਤੇ ਫੜ੍ਹੀ 15 ਕਰੋੜ ਰੁਪਏ ਦੀ ਹੈਰੋਇਨ

Wednesday, Nov 09, 2022 - 03:49 PM (IST)

ਗੁਰਦਾਸਪੁਰ : BSF ਨੂੰ ਵੱਡੀ ਸਫ਼ਲਤਾ, ਭਾਰਤ-ਪਾਕਿ ਸਰਹੱਦ 'ਤੇ ਫੜ੍ਹੀ 15 ਕਰੋੜ ਰੁਪਏ ਦੀ ਹੈਰੋਇਨ

ਗੁਰਦਾਸਪੁਰ (ਵਿਨੋਦ) : ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੀ 89 ਬਟਾਲੀਅਨ ਦੇ ਜਵਾਨਾਂ ਨੇ ਅੱਜ ਦੁਪਹਿਰ ਲਗਭਗ 12.15 ਵਜੇ ਚੰਦੂ ਵਡਾਲਾ ਬੀ. ਓ. ਪੀ. ਕੋਲੋਂ 15 ਕਰੋੜ ਰੁਪਏ ਕੀਮਤ ਦੀ 3 ਕਿੱਲੋ ਹੈਰੋਇਨ ਫੜ੍ਹੀ। ਸੀਮਾ ਸੁਰੱਖਿਆ ਬਲ ਸੈਕਟਰ ਗੁਰਦਾਸਪੁਰ ਦੇ ਡੀ. ਆਈ. ਜੀ ਪ੍ਰਭਾਕਰ ਜੋਸ਼ੀ ਨੇ ਇਸ ਸਬੰਧੀ ਦੱਸਿਆ ਕਿ ਇਸ ਇਲਾਕੇ 'ਚ ਤਾਇਨਾਤ 89 ਬਟਾਲੀਅਨ ਦੇ ਜਵਾਨ ਗਸ਼ਤ ਕਰ ਰਹੇ ਸੀ।

ਇਹ ਵੀ ਪੜ੍ਹੋ : ਜਾਣੋ ਕੀ ਹੈ ਪੰਜਾਬ 'ਚ ਲਾਗੂ ਹੋਣ ਵਾਲਾ 'Anand Marriage Act', ਕੀ ਹੋਵੇਗਾ ਇਸ ਦਾ ਫ਼ਾਇਦਾ (ਵੀਡੀਓ)

 ਉਨ੍ਹਾਂ ਨੂੰ ਚੰਦੂ ਵਡਾਲਾ ਬੀ. ਓ. ਪੀ. ਤੋਂ ਕੁੱਝ ਦੂਰੀ ’ਤੇ ਖੇਤਾਂ ’ਚ ਪਏ ਤਿੰਨ ਪੈਕੇਟ ਮਿਲੇ। ਡੀ. ਆਈ. ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਵਾਨਾਂ ਨੇ ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। ਜਾਂਚ ਕਰਨ 'ਤੇ ਬਰਾਮਦ ਪੈਕੇਟਾਂ ਵਿਚੋਂ 3 ਕਿੱਲੋਂ ਹੈਰੋਇਨ ਪਾਈ ਗਈ। ਉਨ੍ਹਾਂ ਦੱਸਿਆ ਕਿ ਸਰਚ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ : ਡੇਰਾ ਹਰਖੋਵਾਲ ਵਿਖੇ ਅੱਧੀ ਰਾਤ ਨੂੰ ਨਿਹੰਗਾਂ ਦੇ ਬਾਣੇ 'ਚ ਵੜੇ ਹਥਿਆਰਬੰਦ, ਦੇ ਗਏ ਵੱਡੀ ਵਾਰਦਾਤ ਨੂੰ ਅੰਜਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News