ਅੰਮ੍ਰਿਤਸਰ 'ਚ BSF ਨੂੰ ਵੱਡੀ ਸਫ਼ਲਤਾ, ਪਲਾਸਟਿਕ ਦੀ ਬੋਤਲ 'ਚ ਪੈਕ ਕਰੋੜਾਂ ਦੀ ਹੈਰੋਇਨ ਜ਼ਬਤ

Tuesday, Oct 06, 2020 - 07:52 AM (IST)

ਅੰਮ੍ਰਿਤਸਰ (ਨੀਰਜ) : ਬੀ. ਐੱਸ. ਐੱਫ. ਦੀ 71ਵੀਂ ਬਟਾਲੀਅਨ ਨੇ ਪਾਕਿਸਤਾਨੀ ਤਸਕਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਅੰਮ੍ਰਿਤਸਰ ਸੈਕਟਰ ਦੀ ਇਕ ਸੰਵੇਦਨਸ਼ੀਲ ਬੀ. ਓ. ਪੀ. ’ਤੇ ਪਲਾਸਟਿਕ ਬੋਤਲ ’ਚ ਪੈਕ 5 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ।

ਇਹ ਵੀ ਪੜ੍ਹੋ : ਗੁਰਦੁਆਰੇ 'ਚੋਂ ਗ੍ਰੰਥੀ ਨੂੰ ਕੱਢਣ ਲਈ ਲੋਕਾਂ ਨੇ ਚੁੱਕੀ ਅੱਤ, ਤੰਗ ਹੋਏ ਨੇ ਪੈਟਰੋਲ ਛਿੜਕ ਖ਼ੁਦ ਨੂੰ ਲਾਈ ਅੱਗ

ਜਾਣਕਾਰੀ ਅਨੁਸਾਰ ਇਸ ਹੈਰੋਇਨ ਨੂੰ ਪਾਕਿਸਤਾਨੀ ਤਸਕਰ ਨੇ ਫੈਂਸਿੰਗ ਪਾਰ ਵਾਲੇ ਖੇਤ ’ਚ ਜਿੱਥੇ ਝੋਨੇ ਦੀ ਫ਼ਸਲ ਦੀ ਕਟਾਈ ਹੋਈ ਸੀ, ਉਸ ’ਚ ਸੁੱਟਿਆ ਹੋਇਆ ਸੀ। ਸੰਭਾਵਿਤ ਕਿਸੇ ਨਾ ਕਿਸੇ ਭਾਰਤੀ ਕਿਸਾਨ ਨੇ ਜਿਹੜਾ ਤਾਰ ਦੇ ਪਾਰ ਖੇਤੀ ਕਰਨ ਲਈ ਜਾਂਦਾ ਹੈ, ਉਸ ਨੇ ਹੀ ਇਸ ਖੇਪ ਨੂੰ ਚੁੱਕਣਾ ਸੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਕਿਸਾਨ ਦਾ ਵੀ ਪਤਾ ਲਾਇਆ ਜਾ ਰਿਹਾ ਹੈ, ਜਿਹੜਾ ਹੈਰੋਇਨ ਸੁੱਟੇ ਜਾਣ ਵਾਲੇ ਖੇਤ ’ਚ ਕੰਮ ਕਰਨ ਜਾਂਦਾ ਸੀ।
ਇਹ ਵੀ ਪੜ੍ਹੋ : ਮੋਹਾਲੀ ਦਾ 'ਕਿਸਾਨ' ਆਪਣੇ ਆਪ 'ਚ ਬਣਿਆ ਮਿਸਾਲ, 3 ਸਾਲਾਂ ਤੋਂ ਇੰਝ ਕਰ ਰਿਹੈ ਚੋਖੀ ਕਮਾਈ


Babita

Content Editor

Related News