ਦਿੱਲੀ ਤੋਂ ਹੈਰੋਇਨ ਲਿਆ ਕੇ ਪੀ. ਯੂ. ''ਚ ਸਪਲਾਈ ਕਰਨ ਵਾਲਾ ਗ੍ਰਿਫਤਾਰ

Friday, Oct 04, 2019 - 01:46 AM (IST)

ਚੰਡੀਗੜ੍ਹ,(ਸੁਸ਼ੀਲ)- ਦਿੱਲੀ ਤੋਂ ਹੈਰੋਇਨ ਲਿਆ ਕੇ ਪੀ. ਯੂ. 'ਚ ਸਪਲਾਈ ਕਰਨ ਵਾਲੇ ਹਰਿਆਣਾ ਸਿਵਲ ਸਕੱਤਰੇਤ 'ਚ ਤਾਇਨਾਤ ਅੰਡਰ ਸੈਕਟਰੀ ਦੇ ਬੇਟੇ ਨੂੰ ਪੁਲਸ ਨੇ 57 ਗ੍ਰਾਮ ਹੈਰੋਇਨ ਸਮੇਤ ਸੈਕਟਰ-25 ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸੈਕਟਰ-22 ਨਿਵਾਸੀ ਦੀਪਕ ਦੇ ਰੂਪ 'ਚ ਹੋਈ ਹੈ। ਸੈਕਟਰ-11 ਥਾਣਾ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਵੀਰਵਾਰ ਨੂੰ ਉਸ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।

ਸੈਕਟਰ-24 ਚੌਕੀ ਇੰਚਾਰਜ ਨੂੰ ਬੁੱਧਵਾਰ ਨੂੰ ਸੂਚਨਾ ਮਿਲੀ ਕਿ ਸੈਕਟਰ-24 ਦੇ ਏ/ਬੀ ਟਰਨ ਕੋਲ ਨਾਕਾ ਲਾ ਕੇ ਦੀਪਕ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਸ ਦੀ ਜੇਬ 'ਚੋਂ ਪਲਾਸਟਿਕ ਦਾ ਲਿਫ਼ਾਫਾ ਮਿਲਿਆ। ਉਸ ਦੇ ਅੰਦਰ 57 ਗ੍ਰਾਮ ਹੈਰੋਇਨ ਸੀ। ਦੀਪਕ ਹਰਿਆਣਾ ਸਿਵਲ ਸਕੱਤਰੇਤ 'ਚ ਤਾਇਨਾਤ ਅੰਡਰ ਸੈਕਟਰੀ ਦਾ ਬੇਟਾ ਹੈ। ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ 'ਚ ਵੇਚਦਾ ਸੀ ਤੇ ਉਹ ਖੁਦ ਵੀ ਨਸ਼ੇ ਦਾ ਆਦੀ ਹੈ। ਮੁਲਜ਼ਮ ਦੀਪਕ ਦਿੱਲੀ ਦੇ ਨਾਈਜੀਰੀਅਨ ਤੋਂ ਪ੍ਰਤੀ ਗ੍ਰਾਮ 1000 ਰੁਪਏ ਦਾ ਚਿੱਟਾ ਲਿਆ ਕੇ ਸੈਕਟਰ-22 ਤੋਂ ਇਲਾਵਾ ਪੰਜਾਬ ਯੂਨੀਵਰਸਿਟੀ 'ਚ 2500 ਤੋਂ 4500 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦਾ ਸੀ। ਮੁਲਜ਼ਮ ਦੇ ਕਈ ਪੱਕੇ ਗਾਹਕ ਸਨ।


Related News