ਫਿਰੋਜ਼ਪੁਰ : 68 ਕਰੋੜ ਦੀ ਹੈਰੋਇਨ ਸਣੇ ਨਾਮੀ ਤਸਕਰ ਗ੍ਰਿਫਤਾਰ

Sunday, Feb 24, 2019 - 06:36 PM (IST)

ਫਿਰੋਜ਼ਪੁਰ : 68 ਕਰੋੜ ਦੀ ਹੈਰੋਇਨ ਸਣੇ ਨਾਮੀ ਤਸਕਰ ਗ੍ਰਿਫਤਾਰ

ਫਿਰੋਜ਼ਪੁਰ (ਕੁਮਾਰ) : ਆਈ. ਜੀ. ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਦੀ ਸਪੈਸ਼ਲ ਟੀਮ ਵਲੋਂ ਪਾਕਿਸਤਾਨ ਵਲੋਂ ਆਈ ਲਗਭਗ 13 ਕਿਲੋ 650 ਗ੍ਰਾਮ ਹੈਰੋਇਨ ਸਣੇ ਨਾਮੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਭਾਰਤੀ ਨਸ਼ਾ ਤਸਕਰ ਦੇ ਸੰਬੰਧ ਪਾਕਿਸਤਾਨ ਦੇ ਵੱਡੇ ਸਮੱਗਲਰਾਂ ਨਾਲ ਵੀ ਹਨ। ਜਿਸ ਸੰਬੰਧੀ ਉਕਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 68 ਕਰੋੜ ਰੁਪਏ ਦੱਸੀ ਜਾ ਰਹੀ ਹੈ।


author

Gurminder Singh

Content Editor

Related News