5.50 ਕਰੋੜ ਦੀ ਹੈਰੋਇਨ ਅਤੇ ਪਾਕਿਸਤਾਨੀ ਸਿਮ ਸਮੇਤ ਨਾਮੀ ਸਮਗਲਰ ਕਾਬੂ
Friday, Apr 27, 2018 - 07:20 PM (IST)

ਤਰਨਤਾਰਨ (ਰਾਜੂ) : ਥਾਣਾ ਭਿੱਖੀਵਿੰਡ ਦੀ ਪੁਲਸ ਨੇ ਗਸ਼ਤ ਦੌਰਾਨ ਬਦਨਾਮ ਸਮਗਲਰ ਤਾਰੂ ਨੂੰ 5.50 ਕਰੋੜ ਦੀ ਹੈਰੋਇਨ ਇਕ ਪਾਕਿਸਤਾਨੀ ਸਿਮ, ਇਕ ਪਿਸਟਲ, 4 ਰੌਂਦ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ.ਪੀ.ਡੀ ਤਿਲਕ ਰਾਜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਭਿੱਖੀਵਿੰਡ ਦੇ ਐੱਸ.ਐੱਚ.ਓ ਕਸ਼ਮੀਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਸੁਰਸਿੰਘ ਦੇ ਨਜ਼ਦੀਕ ਬਦਨਾਮ ਸਮੱਗਲਰ ਅਵਤਾਰ ਸਿੰਘ ਤਾਰੂ ਪੁੱਤਰ ਬਖਸ਼ੀਸ਼ ਸਿੰਘ ਵਾਸੀ ਨਾਰਲੀ ਥਾਣਾ ਖਾਲੜਾ ਨੂੰ ਡੀ.ਐੱਸ.ਪੀ. ਭਿੱਖੀਵਿੰਡ ਦੀ ਮੌਜੂਦਗੀ ਵਿਚ ਕਾਬੂ ਕਰਕੇ ਉਸ ਕੋਲੋ 1100 ਗ੍ਰਾਮ ਹੈਰੋਇਨ, ਇਕ ਪਿਸਟਲ, 4 ਰੌਂਦ, ਇਕ ਮੋਟਰਸਾਈਕਲ ਅਤੇ ਪਾਕਿਸਤਾਨੀ ਸਿਮ ਬਰਾਮਦ ਕੀਤਾ ਹੈ।
ਇਹ ਸਮਗੱਲਰ ਮੁਕੱਦਮਾ ਨੰ.11/18 ਥਾਣਾ ਖਾਲੜਾ ਜਿਸ ਵਿਚ ਦੋਸ਼ੀ ਬਲਬੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਖਾਲਸਾ ਨਗਰ ਕਲੋਨੀ ਅੰਮ੍ਰਿਤਸਰ ਕੋਲੋ 9 ਕਿੱਲੋ ਹੈਰੋਇਨ ਅਤੇ ਇਕ ਪਿਸਟਲ ਵੀ ਬਰਾਮਦ ਹੋਈ ਸੀ।