ਪੱਗ ''ਚ ਹੈਰੋਇਨ ਲੁਕੋ ਕੇ ਲਿਜਾ ਰਿਹਾ ਜੇਲ ਵਾਰਡਨ ਗ੍ਰਿਫਤਾਰ
Tuesday, Sep 03, 2019 - 05:11 PM (IST)

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ, ਸਰਬਜੀਤ) : ਕੇਂਦਰੀ ਜੇਲ ਗੁਰਦਾਸਪੁਰ ਵਿਖੇ ਤਲਾਸ਼ੀ ਦੌਰਾਨ ਜੇਲ ਦੇ ਵਾਰਡਨ ਵਲੋਂ ਪੱਗ 'ਚ ਲੁਕੋ ਕੇ ਲਿਆਂਦੀ ਗਈ ਹੈਰੋਇਨ ਵਰਗੀ ਵਸਤੂ ਬਰਾਮਦ ਹੋਈ ਹੈ। ਇਸ ਸਬੰਧੀ ਜੇਲ ਸੁਪਰਡੈਂਟ ਵਲੋਂ ਸਿਟੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਕਿ 2 ਸਤੰਬਰ ਨੂੰ ਜੇਲ ਵਾਰਡਨ ਸਤਪਾਲ ਵਲੋਂ ਕੁਲਦੀਪ ਸਿੰਘ ਵਾਰਡਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪੱਗ 'ਚ ਮੋਮੀ ਲਿਫਾਫੇ 'ਚ ਲੁਕੋ ਕੇ ਲਿਆਂਦੀ ਗਈ 2 ਗਰਾਮ ਹੈਰੋਇਨ ਵਰਗੀ ਵਸਤੂ ਬਰਾਮਦ ਹੋਈ।
ਇਸ ਦੌਰਾਨ ਜੇਲ ਗਾਰਦ ਨੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਅਤੇ ਸਿਟੀ ਪੁਲਸ ਨੇ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।