20 ਕਰੋੜ ਦੀ ਹੈਰੋਇਨ ਸਣੇ ਨਾਨਾ-ਦੋਹਤਾ ਗ੍ਰਿਫ਼ਤਾਰ: ਪਾਕਿ ਤੋਂ ਜੰਮੂ ਕਸ਼ਮੀਰ ਦੇ ਰਸਤੇ ਭੇਜੀ ਜਾ ਰਹੀ ਹੈਰੋਇਨ
Thursday, Sep 02, 2021 - 02:12 PM (IST)
ਅੰਮ੍ਰਿਤਸਰ (ਸੰਜੀਵ) - ਪਾਕਿਸਤਾਨ ਤੋਂ ਜੰਮੂ ਕਸ਼ਮੀਰ ਦੇ ਰਸਤੇ ਪੰਜਾਬ ਵਿੱਚ ਆ ਰਹੀ ਹੈਰੋਇਨ ਨੂੰ ਜੇਲ੍ਹਾਂ ਵਿੱਚ ਬੈਠੇ ਹੈਰੋਇਨ ਸਮੱਗਲਰ ਅਲੱਗ-ਅਲੱਗ ਖੇਤਰਾਂ ਵਿੱਚ ਸਪਲਾਈ ਕਰਵਾ ਰਹੇ ਹਨ। ਹਾਲ ਹੀ ਵਿੱਚ ਦਿਹਾਤੀ ਪੁਲਸ ਵਲੋਂ 17 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਟੈਕਸੀ ਡਰਾਈਵਰ ਰਣਜੀਤ ਸਿੰਘ ਸੋਨੂੰ ਦੇ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ। ਦਿਹਾਤੀ ਪੁਲਸ ਨੇ ਨਸ਼ੇ ਦੇ ਇਸ ਰੈਕਟ ਵਿੱਚ ਸ਼ਾਮਿਲ ਸੁਖਦੇਵ ਕਾਲੂ ਅਤੇ ਉਸ ਦੇ ਦੋਹਤੇ ਜੋਗੇਸ਼ਰ ਸਿੰਘ ਨੂੰ 4 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ : ਮੈਡੀਕਲ ਸਟੋਰ ਦੇ ਕਰਮਚਾਰੀ ਨੇ ਮਾਲਕ ਦੇ ਰਿਵਾਲਵਰ ਨਾਲ ਸਿਰ ’ਚ ਗੋਲੀ ਮਾਰ ਕੀਤੀ ਖੁਦਕੁਸ਼ੀ
ਆਈ. ਪੀ. ਐੱਸ. ਅਧਿਕਾਰੀ ਅਭਿਮਨਿਊ ਰਾਣਾ ਅਤੇ ਡੀ. ਐੱਸ. ਪੀ. ਜੀ. ਐੱਸ. ਨਾਗਰਾ ਦੀ ਅਗਵਾਈ ਵਿੱਚ ਚੱਲ ਰਹੇ ਇਸ ਆਪ੍ਰੇਸ਼ਨ ਵਿੱਚ ਪਿਛਲੇ ਕਰੀਬ 12 ਦਿਨਾਂ ਵਿੱਚ ਪੁਲਸ ਨੇ 8 ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇਸ ਪੂਰੇ ਖੇਡ ਦੇ ਕਿੰਗਪਿਨ ਰਣਜੀਤ ਸਿੰਘ ਰਾਣਾ ਨੂੰ ਵੀ ਫ਼ਰੀਦਕੋਟ ਜੇਲ੍ਹ ਵਿੱਚੋਂ ਲਿਆਂਦਾ ਗਿਆ ਹੈ। ਸੁਖਦੇਵ ਸਿੰਘ ਕਾਲੂ ਅਤੇ ਜਗੇਸ਼ਰ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਦਿਹਾਤੀ ਪੁਲਸ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਤੋਂ ਪੰਜਾਬ ਵਿਚ ਹੈਰੋਇਨ ਭੇਜਣ ਵਾਲੇ ਜ਼ਫਰ ਇਕਬਾਲ ਅਤੇ ਉਸ ਦੇ ਸਾਥੀ ਸਿਕੰਦਰ ਨੂੰ ਲੈ ਆਈ ਸੀ। ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲੈ ਲਿਆ ਗਿਆ ਹੈ ਅਤੇ ਇਸ ਹੈਰੋਇਨ ਸਪਲਾਈ ਕਰਨ ਵਾਲੇ ਤੋਂ ਲੈ ਕੇ ਅੱਗੇ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਵੇਚਣ ਵਾਲੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : 19 ਸਾਲਾ ਪੁੱਤ ਨਾਲ ਮਿਲ ਪਤਨੀ ਨੇ ਕੀਤਾ ਪਤੀ ਦਾ ਕਤਲ, ਇੰਝ ਖੁੱਲ੍ਹਿਆ ਭੇਤ
ਜੇਲ੍ਹ ਵਿੱਚ ਕਿਵੇਂ ਚੱਲ ਰਿਹਾ ਸੀ ਨਸ਼ੇ ਦਾ ਇਹ ਰੈਕਟ
ਜੰਮੂ-ਕਸ਼ਮੀਰ ਤੋਂ ਪੰਜਾਬ ਸਰਹੱਦ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਬਣੇ ਮਾਧੋਪੁਰ ਬੈਰੀਅਰ ’ਤੇ 17 ਕਿਲੋ ਹੈਰੋਇਨ ਸਮੇਤ ਟੈਕਸੀ ਡਰਾਈਵਰ ਰਣਜੀਤ ਸਿੰਘ ਸੋਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੇ ਬਾਅਦ ਪਤਾ ਲੱਗਾ ਕਿ ਉਹ ਇਹ ਹੈਰੋਇਨ ਫ਼ਰੀਦਕੋਟ ਵਿੱਚ ਬੈਠੇ ਇਸ ਪੂਰੇ ਰੈਕੇਟ ਦੇ ਕਿੰਗਪਿਨ ਰਣਜੀਤ ਸਿੰਘ ਰਾਣਾ ਦੇ ਹੁਕਮਾਂ ’ਤੇ ਲੈ ਕੇ ਆਏ ਹਨ, ਜਿਸ ਦੇ ਬਾਅਦ ਦਿਹਾਤੀ ਪੁਲਸ ਰਾਣਾ ਨੂੰ ਫ਼ਰੀਦਕੋਟ ਜੇਲ੍ਹ ’ਚੋਂ ਜਾਂਚ ਲਈ ਪੁਲਸ ਰਿਮਾਂਡ ’ਤੇ ਲੈ ਆਈ ਅਤੇ ਹੈਰੋਇਨ ਸਮੇਤ ਫੜੀ ਗਈ ਟੈਕਸੀ ਵਿੱਚ ਬਣੇ ਬਕਸਿਆਂ ਨੂੰ ਬਣਾਉਣ ਵਾਲੇ ਮੁਲਜ਼ਮ ਨੂੰ ਜ਼ੀਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾਂ)
ਪੁਲਸ ਜਾਂਚ ਵਿੱਚ ਜੰਮੂ ਕਸ਼ਮੀਰ ਤੋਂ 17 ਕਿਲੋ ਹੈਰੋਇਨ ਦੀ ਸਪਲਾਈ ਕਰਨ ਵਾਲੇ ਜ਼ਫਰ ਇਕਬਾਲ ਅਤੇ ਸਿਕੰਦਰ ਦਾ ਨਾਂ ਸਾਹਮਣੇ ਆਇਆ ਹੈ, ਜਿਸ ’ਤੇ ਪੁਲਸ ਨੇ ਜੇ. ਐਂਡ. ਕੇ. ਵਿੱਚ ਦਸਤਕ ਦਿੱਤੀ ਅਤੇ ਨੌਸ਼ਹਿਰਾ ਸੈਕਟਰ ਵਿੱਚੋਂ ਦੋਨੋਂ ਹੈਰੋਈਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਸਾਰੇ ਮੁਲਜ਼ਮਾਂ ਕੋਲੋਂ ਹੋਈ ਜਾਂਚ ਵਿੱਚ ਮੁਕਤਸਰ ਜੇਲ੍ਹ ਵਿੱਚ ਬੈਠੇ ਹੈਰੋਈਨ ਸਮੱਗਲਰ ਮਲਕੀਤ ਸਿੰਘ ਲੱਡੂ ਦਾ ਨਾਂ ਸਾਹਮਣੇ ਆਇਆ ਹੈ, ਜਿਸ ਨੂੰ ਉਥੋਂ ਪੁਲਸ ਨੇ ਰਿਮਾਂਡ ’ਤੇ ਲੈ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)