ਹੇਮਕੁੰਟ ਸਾਹਿਬ ਯਾਤਰਾ ''ਤੇ ਜਾ ਰਹੇ ਕਪੂਰੀ ਦੇ 2 ਨੌਜਵਾਨਾਂ ਦੀ ਮੌਤ
Friday, Jun 07, 2019 - 10:16 AM (IST)

ਪਟਿਆਲਾ— ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਪਟਿਆਲਾ ਦੇ ਪਿੰਡ ਕਪੂਰੀ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਨੌਜਵਾਨਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਗੁਰਦੀਪ ਸਿੰਘ (22) ਪੁੱਤਰ ਜਰਨੈਲ ਸਿੰਘ ਅਤੇ ਗੁਰਮੀਤ ਸਿੰਘ (25) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਪੂਰੀ ਆਪਣੇ ਹੋਰ ਦੋਸਤਾਂ ਨਾਲ 5-6 ਮੋਟਰਸਾਈਕਲਾਂ 'ਤੇ ਸਵਾਰ ਹੋਕੇ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਲਈ ਜਾ ਰਹੇ ਸਨ। ਜਦੋਂ ਉਹ ਨਰੈਣਗੜ੍ਹ ਕਾਲਾ ਅੰਬ (ਹਰਿਆਣਾ) ਦੇ ਕੋਲ ਪਹੁੰਚੇ ਤਾਂ ਹਿਮਾਲੀਅਨ ਕਾਲਜ, ਕਾਲਾ ਅੰਬ ਦੀ ਬੱਸ ਨੇ ਗੁਰਦੀਪ ਸਿੰਘ ਵਾਲੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਰਨ ਮੋਟਰ ਸਾਈਕਲ ਸਵਾਰ ਗਭੀਰ ਜ਼ਖਮੀ ਹੋ ਗਏ। ਜ਼ਖਮੀ ਗੁਰਦੀਪ ਸਿੰਘ ਅਤੇ ਗੁਰਮੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਕਤ ਦੋਵਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਵਿਆਹ ਨੂੰ ਅਜੇ ਤਕਰੀਬਨ 2 ਮਹੀਨੇ ਦਾ ਸਮਾਂ ਹੋ ਹੋਇਆ ਸੀ ਅਤੇ ਗੁਰਮੀਤ ਸਿੰਘ ਦੋ ਭਰਾ ਹਨ ਅਤੇ ਮ੍ਰਿਤਕ ਅਜੇ ਕੁਆਰਾ ਹੀ ਸੀ।