ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਦੇਣਾ ਜਗਰਾਤੇ ਕਰਵਾਉਣ ਵਾਂਗ : ਵਿਜੇ ਚੋਪੜਾ

Monday, Mar 12, 2018 - 07:50 AM (IST)

ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਦੇਣਾ ਜਗਰਾਤੇ ਕਰਵਾਉਣ ਵਾਂਗ : ਵਿਜੇ ਚੋਪੜਾ

ਪਟਿਆਲਾ (ਪ. ਪ.) - ਪਦਮ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਤੇ ਕਿਤਾਬਾਂ ਮੁਹੱਈਆ ਕਰਵਾਉਣਾ ਜਗਰਾਤੇ ਕਰਵਾਉਣ ਵਾਂਗ ਹੈ। ਇਕ ਦਲਿਤ ਪਰਿਵਾਰ ਵਿਚ ਜਨਮੀ ਅਤੇ ਸ਼ਾਹੀ ਸ਼ਹਿਰ ਦੀ ਡਿਪਟੀ ਮੇਅਰ ਬਣੀ ਵਿਨਤੀ ਸੰਗਰ ਅਤੇ ਉਸ ਦੇ ਪਤੀ ਸੋਨੂੰ ਸੰਗਰ ਵੱਲੋਂ 51 ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਅੱਜ 51 ਜਗਰਾਤੇ ਕਰਵਾ ਦਿੱਤੇ ਹਨ। ਉਨ੍ਹਾਂ ਸੋਨੂੰ ਸੰਗਰ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਟਿਆਲਾ ਦੇ ਲੋਕਾਂ ਵਿਚ ਸਮਾਜ ਸੇਵਾ ਦਾ ਜਜ਼ਬਾ ਵੱਧਦਾ ਹੀ ਜਾ ਰਿਹਾ ਹੈ, ਜੋ ਕਿ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਸੌ ਫੀਸਦੀ ਸਾਖਰ ਕਰਨ ਵਿਚ ਸਫਲ ਹੋ ਗਏ ਤਾਂ ਇਸ ਦੇਸ਼ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਪ੍ਰਾਚੀਨ ਸਮੇਂ ਵਿਚ ਐਜੂਕੇਸ਼ਨ ਦੇ ਕਾਰਨ ਹੀ ਹਿੰਦੋਸਤਾਨ ਸੋਨੇ ਦੀ ਚਿੜੀ ਬਣਿਆ ਸੀ। ਸੰਸਾਰ ਭਰ ਦੇ ਲੋਕ ਹਿੰਦੋਸਤਾਨ ਵਿਚ ਸਿੱਖਿਆ ਗ੍ਰਹਿਣ ਕਰਨ ਆਉਂਦੇ ਸਨ। ਤਕਸ਼ਲਾ ਯੂਨੀਵਰਸਿਟੀ ਅੱਜ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਹਿੰਦੋਸਤਾਨ ਕਿਸੇ ਸਮੇਂ ਗਿਆਨ ਦਾ ਸੋਮਾ ਰਿਹਾ ਹੈ। ਅੱਜ ਲੋੜ ਹੈ ਕਿ ਹਿੰਦੋਸਤਾਨ ਫਿਰ ਤੋਂ ਗਿਆਨ ਦੇ ਖੇਤਰ ਵਿਚ ਨੰਬਰ ਇਕ ਬਣੇ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਮਾਣ ਹੈ ਕਿ ਇੱਥੇ ਮਹਾਨ ਸਮਾਜ ਸੇਵਕ ਕਰਮਯੋਗੀ ਬੀਰ ਦਸੋਂਧੀ ਰਾਮ ਵਰਗੇ ਮਹਾਪੁਰਸ਼ ਪੈਦਾ ਹੋਏ ਹਨ।
ਇਸ ਮੌਕੇ ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ ਨੇ ਡਿਪਟੀ ਮੇਅਰ ਵਿਨਤੀ ਸੰਗਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨਿਮਰਤਾ ਦਾ ਪੁੰਜ ਹੈ। ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਇਕ ਨੌਜਵਾਨ ਲੜਕੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਉਮੀਦ ਜਤਾਈ ਕਿ ਵਿਨਤੀ ਸੰਗਰ ਆਪਣੀ ਜ਼ਿੰਮੇਵਾਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਸ਼ਹਿਰ ਦਾ ਸਰਬਪੱਖੀ ਵਿਕਾਸ ਕਰੇਗੀ। ਇਸ ਸਮੇਂ ਕਾਂਗਰਸੀ ਆਗੂ ਵਿਨੋਦ ਅਰੋੜਾ ਕਾਲੂ, ਕੌਂਸਲਰ ਨੱਥੂ ਰਾਮ, ਕੌਂਸਲਰ ਹੈਪੀ ਸ਼ਰਮਾ, ਕੌਂਸਲਰ ਰਾਜੇਸ਼ ਮੰਡੌਰਾ, ਕੌਂਸਲਰ ਨਰੇਸ਼ ਦੁੱਗਲ, ਕੌਂਸਲਰ ਸੁਖਵਿੰਦਰ ਸੋਨੂੰ, ਕੌਂਸਲਰ ਸ਼ੰਮੀ ਡੈਂਟਰ, ਕੌਂਸਲਰ ਬਿੱਲੂ ਬੇਦੀ, ਕੌਂਸਲਰ ਰਵਿੰਦਰ ਟੋਨੀ, ਵਾਰਡ ਇੰਚਾਰਜ ਗੋਪੀ ਰੰਗੀਲਾ, ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਜਤਿੰਦਰ ਕੁਮਾਰ ਪਿੰ੍ਰਸ, ਮਿਊਂਸੀਪਲ ਵਰਕਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਬੌਬੀ, ਸਵੀਪਰ ਯੂਨੀਅਨ ਦੇ ਪ੍ਰਧਾਨ ਸੁਨੀਲ ਬਡਲਾਨ, ਰਵਿਦਾਸ ਸਭਾ ਧੀਰੂ ਨਗਰ ਦੇ ਪ੍ਰਧਾਨ ਮਨਜੀਤ ਸਿੰਘ ਗੋਲਡੀ, ਰਵਿਦਾਸ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਲਾਲ, ਬਾਰਾਂਦਰੀ ਅਸਤਬਲ ਦੇ ਪ੍ਰਧਾਨ ਕਮਲ ਨਾਹਰ, ਅਸ਼ੋਕ ਗਰਗ, ਕੁਸ਼ ਸੇਠ, ਜਸਪਾਲ ਜਿੰਦਲ, ਇੰਟਕ ਦੇ ਪ੍ਰਧਾਨ ਐੈੱਸ. ਕੇ. ਸ਼ਰਮਾ, ਪੱਪੂ ਅਰੋੜਾ, ਰਾਜ ਕੁਮਾਰ ਪੱਪਨ, ਵਿਕਾਸ ਗਿੱਲ, ਮੋਹਨ ਸ਼ਰਮਾ, ਰਾਕੇਸ਼ ਹੈਪੀ, ਵਿਜੇ ਸ਼ਾਹ, ਈਸ਼ ਕੁਮਾਰ, ਹਨੀ ਭੱਲਾ, ਰਾਜੇਸ਼ ਜੱਸੀ, ਸੰਜੇ ਪੁਰੀ, ਵਿਨੇ, ਕਾਕਾ ਗੋਰਾ, ਨੀਰਜ ਸ਼ਾਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਮੰਚ ਦਾ ਸੰਚਾਲਨ ਮਿਊਂਸੀਪਲ ਵਰਕਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਬੌਬੀ ਨੇ ਕੀਤਾ।
ਸ਼੍ਰੀ ਵਿਜੇ ਚੋਪੜਾ ਨੇ ਨਰੇਸ਼ ਬੌਬੀ ਦੇ ਮੰਚ ਸੰਚਾਲਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਨਰੇਸ਼ ਬੌਬੀ ਦੀ ਬੇਟੀ ਨੇ ਡਾ. ਭੀਮ ਰਾਓ ਅੰਬੇਡਕਰ ਬਾਰੇ ਅੰਗਰੇਜ਼ੀ ਵਿਚ ਆਪਣੇ ਵਿਚਾਰ ਪੇਸ਼ ਕੀਤੇ, ਜਿਸ ਦੀ ਸ਼੍ਰੀ ਵਿਜੇ ਚੋਪੜਾ ਤੇ ਹੋਰ ਪਤਵੰਤਿਆਂ ਨੇ ਖੂਬ ਸ਼ਲਾਘਾ ਕੀਤੀ। ਇਸ ਸਮੇਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੁਮਨ ਬੱਤਰਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


Related News