ਅਗਲੇ 3 ਦਿਨ ਪੰਜਾਬ ਸਣੇ ਪੱਛਮ-ਉੱਤਰ ਖੇਤਰ 'ਚ ਜ਼ੋਰਦਾਰ ਮੀਂਹ ਦੇ ਆਸਾਰ
Monday, Aug 17, 2020 - 10:08 PM (IST)
ਚੰਡੀਗੜ੍ਹ/ਹੈਦਰਾਬਾਦ (ਯੂ.ਐੱਨ.ਆਈ.): ਪਿਛਲੇ ਕਈ ਦਿਨਾਂ ਤੋਂ ਮਾਨਸੂਨ ਢਿੱਲਾ ਪੈਣ ਨਾਲ ਇਕ-ਦੋ ਸਥਾਨਾਂ ਨੂੰ ਛੱਡ ਕੇ ਕਿਤੇ ਮੀਂਹ ਨਹੀਂ ਪਿਆ ਪਰ ਅਗਲੇ 3 ਦਿਨ ਖੇਤਰ ਵਿਚ ਜ਼ੋਰਦਾਰ ਮੀਂਹ ਦੇ ਆਸਾਰ ਹਨ। ਮੌਸਮ ਕੇਂਦਰ ਦੇ ਮੁਤਾਬਕ ਪੰਜਾਬ ਸਣੇ ਪੱਛਮ-ਉੱਤਰ ਖੇਤਰ ਵਿਚ ਅਗਲੇ 48 ਘੰਟਿਆਂ ਵਿਚ ਕੁਝ ਸਥਾਨਾਂ 'ਤੇ ਮੀਂਹ ਤੇ 19 ਅਗਸਤ ਨੂੰ ਕਿਤੇ-ਕਿਤੇ ਭਾਰੀ ਮੀਂਹ ਦੀ ਸੰਭਾਵਨਾ ਹੈ।
ਓਧਰ, ਪਿਛਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਦੇ ਕਾਰਣ ਤੇਲੰਗਾਨਾ ਦੇ ਵੱਖ-ਵੱਖ ਹਿੱਸਿਆਂ ਵਿਚ ਜਨਜੀਵਨ ਪ੍ਰਭਾਵਿਤ ਹੋਇਆ ਹੈ ਤੇ ਹੇਠਲੇ ਖੇਤਰਾਂ ਵਿਚ ਪਾਣੀ ਭਰ ਗਿਆ ਹੈ। ਸੋਮਵਾਰ ਦੁਪਹਿਰੇ ਭਦਰਾਚਲਮ ਵਿਚ ਗੋਦਾਵਰੀ ਨਦੀ ਦਾ ਪੱਧਰ 60.7 ਫੁੱਟ 'ਤੇ ਪਹੁੰਚ ਗਿਆ। ਇਸ ਤਰ੍ਹਾਂ ਪਾਣੀ ਦਾ ਪੱਧਰ ਖਤਰੇ ਦੇ ਤੀਜੇ ਨਿਸ਼ਾਨ ਨੂੰ ਨੂੰ ਵੀ ਪਾਰ ਕਰ ਗਿਆ।