ਭਾਰੀ ਮੀਂਹ ਨਾਲ ਘਰਾਂ ਦੀਅਾਂ ਕੰਧਾਂ ਵਿਚ ਆਈਅਾਂ ਤਰੇੜਾਂ, ਫਰਸ਼ ਜ਼ਮੀਨ ਵਿਚ ਧੱਸੇ

Thursday, Jul 19, 2018 - 06:33 AM (IST)

ਜਲੰਧਰ,(ਚੋਪੜਾ)- ਭਾਰਗੋ ਕੈਂਪ ਮੇਨ ਬਾਜ਼ਾਰ ਦੇ ਵਾਸੀ ਉਸ ਸਮੇਂ ਦਹਿਸ਼ਤ ਵਿਚ ਨਜ਼ਰ ਆਏ ਜਦੋਂ ਅੱਜ ਮੋਹਲੇਧਾਰ ਮੀਂਹ ਕਾਰਨ ਕਈ  ਘਰਾਂ ਦੀਅਾਂ ਕੰਧਾਂ ਵਿਚ ਤਰੇੜਾਂ ਅਤੇ ਕੁਝ ਘਰਾਂ ਦੇ ਫਰਸ਼ ਬੁਰੀ ਤਰ੍ਹਾਂ ਹੇਠਾਂ ਬੈਠ ਗਏ। ਇਥੋਂ ਤੱਕ  ਕਿ ਪੱਕੇ ਲੈਂਟਰਾਂ ਵਿਚ ਵੀ ਤਰੇੜਾਂ ਆ ਗਈਅਾਂ। ਪੀੜਤ ਪਰਿਵਾਰਾਂ ਦੇ ਤੀਨਾ, ਸ਼ੰਭੂ ਨਾਥ, ਵਿਜੇ ਕੁਮਾਰ ਨੇ ਦੱਸਿਆ ਕਿ ਮੀਂਹ ਦੌਰਾਨ ਉਨ੍ਹਾਂ ਆਪਣੇ  ਘਰਾਂ ਵਿਚ ਤਰੇੜਾਂ ਆਉਂਦੀਅਾਂ ਵੇਖੀਅਾਂ ਤਾਂ ਉਹ ਘਬਰਾ ਕੇ ਬਾਹਰ ਆ ਗਏ। ਕੁਝ ਸਮੇਂ ਵਿਚ ਹੀ ਤਰੇੜਾਂ ਵਧਦੀਅਾਂ  ਗਈਅਾਂ ਤੇ ਪੱਕੇ ਫਰਸ਼ ਜ਼ਮੀਨ ਵਿਚ ਧਸਣ ਲੱਗੇ। ਲੋਕਾਂ ਨੇ ਦੱਸਿਆ ਕਿ ਮੀਂਹ ਰੁਕਣ ਤੋਂ ਬਾਅਦ ਡਿਗਣ  ਡਰੋਂ ਉਨ੍ਹਾਂ ਕਾਹਲੀ ਕਾਹਲੀ ਆਪਣਾ ਸਾਮਾਨ  ਬਾਹਰ ਕੱਢਿਆ ਹੈ।PunjabKesariਘਟਨਾ ਦੀ ਸੂਚਨਾ ਮਿਲਦਿਅਾਂ ਹੀ ਇਲਾਕਾ ਕੌਂਸਲਰ ਤਰਸੇਮ ਸਿੰਘ ਲਖੋਤਰਾ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਨੁਕਸਾਨੇ ਗਏ ਘਰਾਂ ਵਿਚ ਬੱਲੀਅਾਂ ਲਗਵਾਈਅਾਂ ਤਾਂ ਜੋ ਕਿਸੇ  ਘਰ ਦੀ ਛੱਤ ਦੀ ਹੇਠਾਂ ਨਾ ਡਿੱਗ ਸਕੇ। ਕੌਂਸਲਰ ਤਰਸੇਮ ਨੇ ਦੱਸਿਆ ਕਿ ਉਕਤ ਬਾਜਾ਼ਰ ਵਿਚ ਸਾਰੇ ਘਰ ਪੌਣੇ 2-2 ਮਰਲੇ ਦੇ ਬਣੇ ਹੋਏ ਹਨ ਤੇ ਮੀਂਹ ਕਾਰਨ 5 ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਕੱਲ ਸਵੇਰੇ ਹੀ ਸਾਰਾ ਮਾਮਲਾ ਵਿਧਾਇਕ ਸੁਸ਼ੀਲ ਰਿੰਕੂ ਤੇ  ਡੀ. ਸੀ. ਵਰਿੰਦਰ  ਕੁਮਾਰ  ਸ਼ਰਮਾ  ਦੇ ਧਿਆਨ ਵਿਚ ਲਿਆਉਣਗੇ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕਰਨਗੇ। 
ਕੌਂਸਲਰ ਤਰਸੇਮ ਨੇ ਕਿਹਾ ਕਿ ਇਲਾਕਾ ਵਾਸੀਅਾਂ ਦੇ ਨਾਲ ਉਹ ਮੇਅਰ ਜਗਦੀਸ਼ ਰਾਜ ਰਾਜਾ ਨਾਲ ਵੀ ਮੁਲਾਕਾਤ ਕਰ ਕੇ ਬਾਜ਼ਾਰ ਦੀ ਸੀਵਰੇਜ ਤੇ ਪਾਣੀ ਵਾਲੀਅਾਂ ਪਾਈਪਾਂ ਦੀ ਜਾਂਚ ਕਰਵਾਉਣ ਲਈ  ਕਹਿਣਗੇ ਤਾਂ ਜੋ ਪਤਾ ਲੱਗ ਸਕੇ ਕਿ ਮੀਂਹ ਦਾ ਪਾਣੀ ਘਰਾਂ ਦੇ ਹੇਠਾਂ ਕਿਵੇਂ ਚਲਾ ਗਿਆ।


Related News