ਤੇਜ਼ ਬਾਰਸ਼ ਨਾਲ ਮੋਗਾ ਵਾਸੀਆਂ ਨੂੰ ਮਿਲੀ ਰਾਹਤ

Monday, May 13, 2019 - 05:31 PM (IST)

ਤੇਜ਼ ਬਾਰਸ਼ ਨਾਲ ਮੋਗਾ ਵਾਸੀਆਂ ਨੂੰ ਮਿਲੀ ਰਾਹਤ

ਮੋਗਾ (ਵਿਪਨ)—ਪੰਜਾਬ 'ਚ ਬੀਤੇ ਕਈ ਦਿਨਾਂ ਤੋਂ ਗਰਮੀ ਦਾ ਪੂਰਾ ਕਹਿਰ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਪੈ ਰਹੀ ਗਰਮੀ ਤੋਂ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਹੈ। ਜਾਣਕਾਰੀ ਮੁਤਾਬਕ ਮੋਗਾ 'ਚ ਮੌਸਮ ਦਾ ਮਿਜਾਜ਼ ਬਦਲ ਗਿਆ। ਸ਼ਾਮ ਦੇ 5 ਵਜੇ ਇਸ ਤਰ੍ਹਾਂ ਹਨੇਰਾ ਹੋ ਗਿਆ ਹੈ, ਜਿਵੇਂ ਰਾਤ ਦੇ 12 ਵਜੇ ਹੋਣ। ਤੇਜ਼ ਬਾਰਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।


author

Shyna

Content Editor

Related News