ਭਾਰੀ ਬਾਰਿਸ਼ ਦਾ ਕਹਿਰ, ਮਧੂ ਮੱਖੀ ਪਾਲਕਾਂ ਦੀ ਪਾਣੀ 'ਚ ਜੀਵਨ ਭਰ ਦੀ ਪੂੰਜੀ (ਵੀਡੀਓ)

04/10/2019 3:11:42 PM

ਨੂਰਪੁਰਬੇਦੀ (ਸੱਜਣ ਸੈਣੀ)— ਸੋਮਵਾਰ ਦੀ ਰਾਤ ਪਈ ਭਾਰੀ ਬਾਰਿਸ਼ ਨਾਲ ਜਿੱਥੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਜ਼ਿਲਾ ਰੋਪੜ ਦੇ ਨੂਰਪੁਰਬੇਦੀ ਅਤੇ ਇਸ ਦੇ ਨਾਲ ਲਗਦੇ ਪਿੰਡਾਂ 'ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਆ ਕੇ ਮਧੂ ਮੱਖੀਆਂ ਦਾ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਦੀ ਜੀਵਨ ਭਰ ਦੀ ਪੂੰਜੀ ਬਾਰਿਸ਼ ਦੇ ਤੇਜ਼ ਪਾਣੀ ਦੇ 'ਚ ਰੁੜ੍ਹ ਗਈ। ਮੋਹਲੇਧਾਰ ਬਾਰਿਸ਼ ਕਾਰਨ ਮਧੂ ਮੱਖੀਆਂ ਦੇ ਪਾਲਕਾਂ ਦੇ ਸ਼ਹਿਦ ਇਕੱਠਾ ਕਰਨ ਲਈ ਲਗਾਏ ਗਏ ਲਗਭਗ 20,000 ਡੱਬੇ ਬਰਸਾਤੀ ਚੋਅ ਦੇ ਪਾਣੀ 'ਚ ਰੁੜ੍ਹ ਜਾਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਇਥੇ ਆ ਕੇ ਮਧੂ ਮੱਖੀਆਂ ਦੇ ਪਾਲਣ ਦਾ ਧੰਦਾ ਕਰਦੇ ਹਨ, ਕਿਉਂਕਿ ਨੂਰਪੁਰਬੇਦੀ ਦਾ ਇਹ ਇਲਾਕਾ ਇਸ ਧੰਦੇ ਲਈ ਕਾਫੀ ਲਾਹੇਵੰਦ ਹੈ। 

PunjabKesari
ਜ਼ਿਕਰਯੋਗ ਹੈ ਕਿ ਅਚਾਨਕ ਪਈ ਬਾਰਿਸ਼ ਕਾਰਨ ਇਲਾਕੇ ਦੀਆਂ ਖੱਡਾਂ 'ਚ ਭਾਰੀ ਪਾਣੀ ਆ ਗਿਆ ਹੈ ਅਤੇ ਇਸੇ ਤਹਿਤ ਪਿੰਡ ਟਿੱਬਾ ਨੰਗਲ ਅਤੇ ਆਸ-ਪਾਸ ਦੇ ਜੰਗਲਾਂ 'ਚੋਂ ਹੋ ਕੇ ਗੁਜ਼ਰਦੀਆਂ ਬਰਸਾਤੀ ਖੱਡਾਂ 'ਚ ਵੀ ਬੇਤਹਾਸ਼ਾ ਪਾਣੀ ਭਰ ਗਿਆ। ਇਨ੍ਹਾਂ ਜੰਗਲਾਂ ਦੀਆਂ ਖੱਡਾਂ 'ਚ ਸ਼ਹਿਦ ਇਕੱਠਾ ਕਰਨ ਲਈ ਮਧੂ ਮੱਖੀ ਪਾਲਕਾਂ ਵੱਲੋਂ ਲਗਾਏ ਗਏ ਕਰੀਬ 20,000 ਦੇ ਕਰੀਬ ਡੱਬੇ ਮੀਂਹ ਦੇ ਪਾਣੀ 'ਚ ਰੁੜ੍ਹ ਗਏ।

PunjabKesari

ਮਧੂ ਮੱਖੀ ਪਾਲਕਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਦ ਇਕੱਠਾ ਕਰਨ ਲਈ ਜੰਗਲ ਅਤੇ ਇਸ ਦੇ ਨਾਲ ਗੁਜ਼ਰਦੀ ਬਰਸਾਤੀ ਖੱਡ 'ਚ ਸ਼ਹਿਦ ਇਕੱਠਾ ਕਰਨ ਲਈ ਮਧੂ ਮੱਖੀਆਂ ਦੇ ਡੱਬੇ ਲਗਾਏ ਜਾਂਦੇ ਹਨ ਪਰ ਪਿਛਲੇ ਦਿਨੀਂ ਪਈ ਭਾਰੀ ਵਰਖਾ ਕਾਰਨ ਖੱਡ 'ਚ ਅਚਾਨਕ ਆਏ ਪਾਣੀ ਦੇ ਵਹਾਅ 'ਚ ਉਨ੍ਹਾਂ ਦੇ ਸਾਰੇ ਡੱਬੇ ਮਧੂ ਮੱਖੀਆਂ ਸਮੇਤ ਰੁੜ੍ਹ ਗਏ। ਉਨ੍ਹਾਂ ਦੱਸਿਆ ਕਿ ਪਾਣੀ 'ਚ ਰੁੜ੍ਹੇ ਕੁਝ ਡੱਬਿਆਂ ਨੂੰ ਤਾਂ ਭਾਵੇਂ ਫੜ ਲਿਆ ਗਿਆ ਪਰ ਪਾਣੀ ਦੀ ਤੇਜ਼ ਮਾਰ ਅਤੇ ਪੱਥਰਾਂ ਨਾਲ ਟਕਰਾਉਣ ਕਾਰਨ ਉਹ ਕਾਫੀ ਹੱਦ ਤੱਕ ਨੁਕਸਾਨੇ ਗਏ ਹਨ। ਇਸ ਕੁਦਰਤੀ ਆਫਤ 'ਚ ਉਨ੍ਹਾਂ ਦਾ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਮਧੂ ਮੱਖੀਆਂ ਦੇ ਪਾਲਕਾਂ ਨੇ ਸਰਕਾਰ ਤੋਂ ਉਚਿੱਤ ਆਰਥਿਕ ਸਹਿਯੋਗ ਦੀ ਮੰਗ ਕੀਤੀ ਹੈ।

PunjabKesari


Related News