ਗਰੀਬ ਪਰਿਵਾਰ ''ਤੇ ਕਹਿਰ ਬਣ ਕੇ ਵਰੀ ਬਾਰਿਸ਼, ਛੱਤ ਡਿੱਗਣ ਕਾਰਨ ਭੈਣ-ਭਰਾ ਦੀ ਮੌਤ

09/24/2018 6:53:23 PM

ਕਪੂਰਥਲਾ (ਮੀਨੂੰ ਓਬਰਾਏ) — ਦੋ ਦਿਨਾਂ ਤੋ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਕਪੂਰਥਲਾ ਵਿਖੇ ਇਕ ਖਸਤਾਹਾਲ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਮਲਬੇ ਹੇਠਾਂ ਆਉਣ ਕਰਕੇ ਭੈਣ-ਭਰਾ ਦੀ ਮੌਤ ਹੋ ਗਈ। ਹਾਦਸਾ ਰਾਤ ਦੋ ਵਜੇ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦੇ 7 ਜੀਅ ਮਕਾਨ ਦੇ ਅੰਦਰ ਸੁੱਤੇ ਪਏ ਸਨ। ਛੱਤ ਡਿੱਗਣ ਨਾਲ ਹੋਏ ਧਮਾਕੇ ਦੀ ਆਵਾਜ਼ ਸੁਣ ਕੇ ਇਕੱਠੇ ਹੋਏ ਮੁਹੱਲੇ ਵਾਲਿਆਂ ਨੇ ਸਾਰੇ ਜੀਆਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਜਤਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦਾ ਮੁਖੀ ਰਿਕਸ਼ਾ ਚਾਲਕ ਇਕ ਰਿਕਸ਼ਾ ਚਾਲਕ ਹੈ, ਜਿਸ ਕੋਲੋਂ ਭਾਰੀ ਬਾਰਿਸ਼ ਨੇ ਧੀ ਅਤੇ ਪੁੱਤ ਨੂੰ ਖੋਹ ਲਿਆ।


Related News