ਇਸ ਸਾਲ ਜ਼ੋਰਦਾਰ ਮੀਂਹ ਪੈਣ ਦੀ ਉਮੀਦ : ਮੌਸਮ ਵਿਭਾਗ
Thursday, Mar 28, 2019 - 06:44 PM (IST)

ਚੰਡੀਗੜ੍ਹ : ਇਸ ਸਾਲ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਬਾਰੇ ਭਾਰਤੀ ਮੌਸਮ ਵਿਭਾਗ ਦੇ ਮੁੱਖ ਨਿਰਦੇਸ਼ਕ ਕੇ ਜੇ ਰਮੇਸ਼ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਚੰਗਾ ਤੇ ਜ਼ਿਆਦਾ ਮੀਂਹ ਪੈ ਸਕਦਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਮਾਨਸੂਨ ਦੇ ਪੈਟਰਨ ਬਾਰੇ 'ਚ ਕੁੱਝ ਵੀ ਬੋਲਣਾ ਜ਼ਲਦਬਾਜ਼ੀ ਹੋਵੇਗੀ ਪਰ ਪਿਛਲੇ ਕੁੱਝ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ੋਰਦਾਰ ਮੀਂਹ ਪੈਣ ਦੀ ਉਮੀਦ ਹੈ।