ਹਿਮਾਚਲ ’ਚ ਪਿਆ ਭਰਵਾਂ ਮੀਂਹ ਪੰਜਾਬ ਦੀ ਖੇਤੀ ਲਈ ਲਾਹੇਵੰਦ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ ਦਾ ਹਾਲ

Wednesday, Aug 24, 2022 - 04:58 PM (IST)

ਹਿਮਾਚਲ ’ਚ ਪਿਆ ਭਰਵਾਂ ਮੀਂਹ ਪੰਜਾਬ ਦੀ ਖੇਤੀ ਲਈ ਲਾਹੇਵੰਦ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ ਦਾ ਹਾਲ

ਜਲੰਧਰ— ਘੱਟ ਬਾਰਿਸ਼ ਹੋਣ ਦੇ ਬਾਵਜੂਦ ਇਸ ਵਾਰ ਪੰਜਾਬ ਦੇ 10 ਜ਼ਿਲ੍ਹਿਆਂ ’ਚ ਨਹਿਰਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਮੋਗਾ ਵਿਖੇ ਅੰਦਾਜ਼ੇ ਤੋਂ 51 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਝੋਨੇ ਦੀ ਖੇਤੀ ਲਈ ਹੁਣ ਸੂਬੇ ’ਚ ਪਾਣੀ ਦੀ ਕਮੀ ਨਹੀਂ ਹੈ। ਹਿਮਾਚਲ ’ਚ ਹੋ ਰਹੀ ਭਾਰੀ ਬਾਰਿਸ਼ ਨਾਲ ਪੰਜਾਬ ਦੀਆਂ ਨਦੀਆਂ ’ਚ ਰਿਕਾਰਡ ਪਾਣੀ ਆ ਰਿਹਾ ਹੈ। ਸੈਂਟਰਲ ਵਾਟਰ ਕਮਿਸ਼ਨ ਹਰ ਹਫ਼ਤੇ ਨਹਿਰਾਂ ’ਚ ਪਾਣੀ ਦਾ ਡੇਟਾ ਜਾਰੀ ਕਰਦਾ ਹੈ। ਇਸ ਦੇ ਮੁਤਾਬਕ ਪੰਜਾਬ ਦੀਆਂ ਨਹਿਰਾਂ ’ਚ ਪਿਛਲੇ 10 ਸਾਲ ਦੀ ਤੁਲਨਾ ’ਚ ਇਸ ਵਾਰ 31 ਫ਼ੀਸਦੀ ਜ਼ਿਆਦਾ ਪਾਣੀ ਆਇਆ ਹੈ। ਮੌਜੂਦਾ ’ਚ 85 ਬਿਲੀਅਨ ਕਿਊਬਿਕ ਮੀਟਰ ਪਾਣੀ ਉਪਲੱਬਧ ਹੈ ਜੋਕਿ ਪਿਛਲੇ ਸਾਲ 42 ਸੀ। ਪਿਛਲੇ 10 ਸਾਲਾਂ ’ਚ ਕਦੇ ਵੀ 65 ਬਿਲੀਅਨ ਕਿਊਬਿਕ ਮੀਟਰ ਤੋਂ ਉੱਪਰ ਨਹੀਂ ਗਿਆ ਸੀ। ਭਾਖੜਾ ਬੰਨ੍ਹ ’ਚ ਪਾਣੀ ਦਾ ਪੱਧਰ 165.4 ਫੁੱਟ ਪਹੁੰਚਿਆ ਹੈ ਜਦਕਿ ਕੈਪੇਸਿਟੀ 1685 ਫੁੱਟ ਹੈ। ਪੌਂਗ ਡੈਮ ’ਚ 1379 ਫੁੱਟ ਪਾਣੀ ਦਾ ਪੱਧਰ ਹੈ ਜਦਕਿ ਕੈਪੇਸਿਟੀ 1390 ਫੁੱਟ ਹੈ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ
ਰਣਜੀਤ ਸਾਗਰ ਡੈਮ ਇਨੀਂ ਦਿਨੀਂ 600 ਮੈਗਾਵਾਟ ਨਹੀਂ 641 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਕਾਰਨ ਹੈ, ਇਥੇ 4 ’ਚੋਂ ਦੋ ਟਰਬਾਈਨ ਬੰਦ ਰੱਖਣੀ ਪੈਂਦੀ ਹੈ ਕਿਉਂਕਿ ਇਨ੍ਹਾਂ ਨੂੰ ਚਲਾਇਆ ਤਾਂ ਪਾਣੀ ਪਾਕਿ ਵੱਲ ਛੱਡਣਾ ਪੈਂਜਾ ਹੈ। ਇਸ ਨਾਲ ਪੰਜਾਬ ਦੀ ਸਿੰਚਾਈ ਦੇ ਪਾਣੀ ਦਾ ਨੁਕਸਾਨ ਹੁੰਦਾ ਹੈ। ਹੁਣ ਪਾਣੀ ਵਾਧੂ ਹੈ ਇਸ ਲਈ ਪਾਕਿ ਭੇਜਿਆ ਜਾ ਰਿਹਾ ਹੈ। ਪੰਜਾਬ ’ਚ ਅਜੇ 13619 ਮੈਗਾਵਾਟ ਬਿਜਲੀ ਲੋਡ ਹੈ ਜਦਕਿ 2 ਹਜ਼ਾਰ ਮੈਗਾਵਾਟ ਲੋਡ ਘੱਟ ਹੋਣ ਦੇ ਬਾਅਦ ਹੈ। 

ਹਿਮਾਚਲ ਤੋਂ ਆ ਰਿਹਾ ਰਿਕਾਰਡ ਪਾਣੀ 
ਭਾਖੜਾ ’ਚ ਪਾਣੀ-1656.4 ਫੁੱਟ 
ਭਾਖੜਾ ਦੀ ਕੈਪੇਸਿਟੀ-1685 ਫੁੱਟ 
ਮੰਗਲਵਾਰ ਆਇਆ ਪਾਣੀ-53302 ਕਿਊਸਿਕ 
ਛੱਡਿਆ ਗਿਆ ਪਾਣੀ-22820 ਕਿਊਸਿਕ 
ਇਸੇ ਨਾਲ ਜੁੜੇ ਨੰਗਲ ਤੋਂ 10790 ਕਿਊਸਿਕ ਪਾਣੀ ਨਹਿਰਾਂ ’ਚ ਦਿੱਤਾ ਗਿਆ, ਉਥੇ ਹੀ ਪੌਂਗ ਡੈਮ ’ਚੋਂ 70579 ਕਿਊਸਿਕ ਪਾਣੀ ਆਇਆ ਹੈ ਅਤੇ 17737 ਕਿਊਸਿਕ ਛੱਡਿਆ ਗਿਆ ਹੈ। 

ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ

ਨਹਿਰਾਂ ਦੇ ਜ਼ਰੀਏ ਖੇਤਾਂ ਨੂੰ ਮਿਲਿਆ ਭਰਪੂਰ ਪਾਣੀ 
ਰੋਪੜ ਅਪ ਸਟ੍ਰੀਮ- 13038 ਕਿਊਸਿਕ 
ਰੋਪੜ ਡਾਊਨ ਸਟ੍ਰੀਮ- 1182 ਕਿਊਸਿਕ 
ਸਵਾਂ ਨਦੀ- 64 ਕਿਊਸਿਕ 
ਢਿੱਲਵਾਂ-41500 ਕਿਊਸਿਕ 
ਪਾਸੀ-36100 ਕਿਊਸਿਕ 
ਫਿਲੌਰ-1154 ਕਿਊਸਿਕ 
ਚੱਕੀ ਬੈਂਕ- 3246 ਕਿਊਸਿਕ 
ਚੱਕੀ ਮੀਰਵਲ-11750 ਕਿਊਸਿਕ 
ਬਿਆਸ ਨਦੀ- 6664 ਕਿਊਸਿਕ 

ਜੇਈ ਡਿਸਚਾਰਜ ਨਿਕਾਸ ਉੱਪਮੰਡਲ ਬੀ. ਬੀ. ਐੱਮ. ਬੀ. ਤਲਵਾੜਾ ਦੇ ਇੰਜੀਨੀਅਰ. ਸੌਰਭ ਚੌਧਰੀ ਨੇ ਦੱਸਿਆ ਕਿ ਪੌਂਗ ਡੈਮ ਦਾ ਪਾਣੀ ਦਾ ਪੱਧਰ ਕੰਟਰੋਲ ’ਚ ਚੱਲ ਰਿਹਾ ਹੈ। 25 ਅਤੇ 26 ਨੂੰ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅਜਿਹੇ ’ਚ ਕਿੰਨੇ ਪੱਧਰ ’ਤੇ ਬਾਰਿਸ਼ ਹੁੰਦੀ ਹੈ ਅਤੇ ਪਾਣੀ ਦਾ ਪੱਧਰ ਕਿੰਨਾ ਨਦੀਆਂ ਦੇ ਮੱਧ ਨਾਲ ਇਥੇ ਪਹੁੰਚਦਾ ਹੈ, ਇਹ ਉਸ ਸਮੇਂ ’ਤੇ ਡਿਪੈਂਡ ਕਰਦਾ ਹੈ। 

ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਿਆਨਕ ਸੜਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, 2 ਸਕੇ ਭਰਾਵਾਂ ਸਣੇ 3 ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News