ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Wednesday, Jul 13, 2022 - 09:37 AM (IST)
ਲੁਧਿਆਣਾ (ਸਲੂਜਾ) : ਪੰਜਾਬ ਭਰ ’ਚ ਮਾਨਸੂਨ ਦਾ ਦੌਰ ਜਾਰੀ ਹੈ। ਇਸ ਦੌਰਾਨ 2 ਦਿਨ ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਤੋਂ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ’ਚ 13 ਅਤੇ 14 ਜੁਲਾਈ ਨੂੰ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਰਹੇਗਾ ਅਤੇ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 300 ਯੂਨਿਟ 'ਮੁਫ਼ਤ ਬਿਜਲੀ' ਦੇਣ ਬਾਰੇ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ
ਇਸ ਤੋਂ ਇਲਾਵਾ 15 ਤੋਂ ਲੈ ਕੇ 18 ਜੁਲਾਈ ਤੱਕ ਮਾਨਸੂਨ ਦੇ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮਾਨਸੂਨ ਇਕ ਵਾਰ ਫਿਰ ਤੋਂ ਸਰਗਰਮ ਹੋਵੇਗਾ। ਬੀਤੇ ਦਿਨ ਪਟਿਆਲਾ 'ਚ 5.3 ਮਿਲੀਮੀਟਰ, ਅੰਮ੍ਰਿਤਸਰ ’ਚ 0.5, ਰੋਪੜ 2.5, ਕਪੂਰਥਲਾ 0.5, ਮੁਕਤਸਰ 0.2, ਫਤਿਹਗੜ੍ਹ ਸਾਹਿਬ 3, ਮੋਹਾਲੀ 48 ਮਿ. ਮੀ. ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ’ਚ ਮੀਂਹ ਪੈਣ ਦੀ ਰਿਪੋਰਟ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਆਂ ਕੋਲ ਲਾਕਡਾਊਨ ਦੌਰਾਨ 'ਜ਼ਬਤ ਵਾਹਨ' ਛੁਡਵਾਉਣ ਦਾ ਆਖ਼ਰੀ ਮੌਕਾ, ਜਲਦ ਕਰੋ ਇਹ ਕੰਮ
ਜੇਕਰ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਮਾਨਸੂਨ ਤੋਂ ਬਾਅਦ ਤਾਪਮਾਨ 26 ਤੋਂ ਲੈ ਕੇ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ