ਪੰਜਾਬ ਵਿਚ ਦੋ ਦਿਨ ਭਾਰੀ ਮੀਂਹ ਦਾ ਅਲਰਟ

Tuesday, Aug 20, 2024 - 06:10 PM (IST)

ਚੰਡੀਗੜ੍ਹ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਪੰਜਾਬ ਵਿਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸ ਦਈਏ ਕਿ ਕੱਲ੍ਹ ਸ਼ਾਮ ਤੋਂ ਹੀ ਸੂਬੇ ਵਿਚ ਮੌਸਮ ਬਦਲਿਆ ਹੋਇਆ ਹੈ। ਕਈ ਜ਼ਿਲ੍ਹਿਆਂ ਵਿਚ ਬਾਰਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ, ਜਿਸ ਕਾਰਣ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਦਿੱਲੀ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ ਪੰਜ ਸੂਬਿਆਂ ਵਿਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭੱਤਿਆਂ ਲਈ ਕਰੋੜਾਂ ਦੀ ਗਰਾਂਟ ਜਾਰੀ

ਸੋਮਵਾਰ ਨੂੰ ਬਰਨਾਲਾ, ਬਠਿੰਡਾ, ਲੁਧਿਆਣਾ, ਮੋਗਾ, ਰੋਪੜ, ਕਪੂਰਥਲਾ, ਨਵਾਂਸ਼ਹਿਰ, ਫਿਰੋਜ਼ਪੁਰ, ਜਲੰਧਰ ਸਮੇਤ ਕਈ ਜਗ੍ਹਾ ਬਾਰਿਸ਼ ਹੋਈ। ਇਸ ਨਾਲ ਸੂਬੇ ਵਿਚ ਦਿਨ ਦਾ ਤਾਪਮਾਨ ਵੀ 31 ਡਿਗਰੀ ਤੋਂ ਲੈ ਕੇ 36 ਡਿਗਰੀ ਤਕ ਰਿਹਾ। ਪੰਜਾਬ ਵਿਚ ਅਗਲੇ ਦੋ ਦਿਨ ਮੀਂਹ ਦੇ ਆਸਾਰ ਹਨ। ਦੂਜੇ ਪਾਸੇ ਦੇਸ਼ ਵਿਚ ਮਾਨਸੂਨ ਦਾ ਅੱਧੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਅਜੇ ਤਕ ਦੇਸ਼ ਵਿਚ ਆਮ ਬਾਰਿਸ਼ ਹੋਈ ਹੈ। ਇਕ ਜੂਨ ਤੋਂ ਲੈ ਕੇ 19 ਅਗਸਤ ਤਕ ਦੇਸ਼ ਵਿਚ 630.9 ਮਿ.ਮੀ ਬਾਰਿਸ਼ ਹੁੰਦੀ ਹੈ। ਇਸ ਵਾਰ 627.0 ਮਿ.ਮੀ ਬਾਰਿਸ਼ ਹੋ ਚੁੱਕੀ ਹੈ। ਰਿਪੋਰਟ ਮੁਤਾਬਕ 4 ਫੀਸਦੀ ਘੱਟ ਬਾਰਿਸ਼ ਹੋਈ ਹੈ। ਸੂਬੇ ਵਿਚ 19 ਅਗਸਤ ਤਕ 208 ਐੱਮ. ਐੱਮ. ਬਾਰਿਸ਼ ਹੋਈ ਹੈ, ਜੋ ਅਜੇ ਵੀ 35 ਫੀਸਦੀ ਘੱਟ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਸਿੱਖਿਆ ਵਿਭਾਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News