ਭਾਰੀ ਮੀਂਹ ਨਾਲ ਆਲੂ, ਮਟਰ, ਕਮਾਦ ’ਤੇ ਝੋਨੇ ਦੀ ਪੱਕੀ ਫ਼ਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ
Thursday, Sep 23, 2021 - 06:07 PM (IST)
ਮਾਹਿਲਪੁਰ (ਅਗਨੀਹੋਤਰੀ)- ਪਿਛਲੇ ਤਿੰਨ ਦਿਲਾਂ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਅੱਜ ਤੀਜੇ ਦਿਨ ਸਵੇਰ ਤੋਂ ਹੀ ਪੈ ਰਹੀ ਭਾਰੀ ਮੀਂਹ ਨਾਲ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਖ਼ੇਤੀਬਾੜੀ ਮਹਿਕਮਾ ਅਤੇ ਖ਼ੇਤੀ ਨਾਲ ਸਬੰਧਤ ਮਹਿਕਮਿਆਂ ਵੱਲੋਂ ਹਰ ਸਾਲ ਕਿਸਾਨਾਂ ਨੂੰ ਫ਼ਸਲ ਬੀਜਣ ਲਈ ਨਿਰਦੇਸ਼ ਅਤੇ ਸਮਾਂ ਸਾਰਣੀ ਦਿੱਤੀ ਜਾਂਦੀ ਹੈ ਪਰ ਅਗੇਤੀ ਫ਼ਸਲ ਬੀਜਣ ਵਾਲੇ ਕਿਸਾਨਾਂ ਨੂੰ ਇਸ ਵਾਰ ਦੇ ਮੀਂਹ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਆਗੂ, ਮਟਰ, ਕਮਾਦ ਅਤੇ ਝੋਨੇ ਦੀ ਪੱਕਣ ਲਈ ਤਿਆਰ ਸੈਂਕੜੇ ਏਕੜ ਫ਼ਸਲ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਵੇਂ ਮੈਨੇਜਰ ਭਗਵੰਤ ਸਿੰਘ ਤੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਸਾਂਭਿਆ ਅਹੁਦਾ
ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਲਪੁਰ ਅਤੇ ਇਸ ਦੇ ਆਸ ਪਾਸ ਦੇ ਪਿੰਡ ਬਘੌਰਾ, ਚੱਕ ਕਟਾਰੂ, ਮਨੋਲੀਆਂ, ਬਾੜੀਆਂ ਕਲਾਂ ਸੁਭਾਨਪੁਰ, ਕੰਮੋਵਾਲ, ਮੱਖ਼ਣਗੜ੍ਹ, ਜੈਤਪੁਰ, ਬੰਬੇਲੀ, ਕਾਲੇਵਾਲ ਭਗਤਾਂ, ਨੰਗਲ ਚੋਰਾਂ, ਹਵੇਲੀ, ਹੱਲੂਵਾਲ ਸਮੇਤ ਪਹਾਡ਼ੀ ਖ਼ਿੱਤੇ ਦੇ ਪਿੰਡਾਂ ਵਿਚ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਖ਼ਡ਼ੀ ਫ਼ਸਲ ਅਤੇ ਆਲੂਆਂ ਦੀ ਬੀਜੀ ਹੋਈ ਫ਼ਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਆਲੂਆਂ ਅਤੇ ਮਟਰਾਂ ਦੇ ਹੱਬ ਵਜੋਂ ਜਾਣੇ ਜਾਂਦੇ ਇਸ ਖ਼ੇਤਰ ਵਿਚ ਇਹ ਫ਼ਸਲ ਦੀ ਅਜੇ ਬਿਜਾਈ ਸ਼ੁਰੂ ਹੀ ਹੋਈ ਸੀ ਪਰ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫ਼ੇਰ ਦਿੱਤਾ। ਆਲੂਆਂ ਅਤੇ ਮਟਰਾਂ ਦੀ ਫ਼ਸਲ ਦੀ ਬਿਜਾਈ ਅਜੇ ਚੱਲ ਹੀ ਰਹੀ ਸੀ ਜਿਸ ਕਾਰਨ ਪਾਣੀ ਜਿਆਦਾ ਖਡ਼੍ਹਾ ਹੋਣ ਕਾਰਨ ਇਸ ਨੂੰ ਦੁਬਾਰਾ ਬੀਜਣ ਲਈ ਵੀ ਸਮਾਂ ਚਾਹੀਦਾ ਹੈ ਜਿਸ ਕਾਰਨ ਇਹ ਦੋਨਾਂ ਫ਼ਸਲਾਂ ਦੀ ਬਿਜਾਈ ਪਛੇਤੀ ਹੋ ਜਾਵੇਗੀ।
ਇਹ ਵੀ ਪੜ੍ਹੋ: ਜਦੋਂ ਸਟੇਜ ’ਤੇ ਚੜ੍ਹ PTU ਦੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਆ ਭੰਗੜਾ
ਝੋਨੇ ਦੀ ਫ਼ਸਲ ਪੱਕ ਕੇ ਤਿਆਰ ਸੀ ਅਤੇ ਭਾਰਾ ਮੀਂਹ ਪੈਣ ਕਾਰਨ ਕਈ ਥਾਵਾਂ ’ਤੇ ਇਹ ਡਿੱਗ ਪਈ ਅਤੇ ਮਾਹਿਰਾਂ ਅਨੁਸਾਰ ਹਵਾ ਚੱਲਣ ’ਤੇ ਜਿਆਦਤਰ ਫ਼ਸਲ ਡਿੱਗਣ ਦੇ ਆਸਾਰ ਹਨ। ਇਸ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਡਾਇਰੈਕਟਰ ਡਾ ਮਨਿੰਦਰ ਸਿੰਘ ਬੌਂਸ ਦਾ ਕਹਿਣਾ ਹੈ ਕਿ ਸਮੇਂ ਸਮੇਂ ’ਤੇ ਵਿਸ਼ੇਸ਼ ਕੈਂਪਾਂ ਰਾਂਹੀ ਕਿਸਾਨਾਂ ਨੂੰ ਮੌਸਮ ਸਬੰਧੀ ਚੇਤਾਵਨੀ ਦਿੱਤੀ ਗਈ ਸੀ ਅਤੇ ਵੱਖੋ ਵੱਖ਼ ਫ਼ਸਲ ਬੀਜਣ ਦੀ ਸਮਾਂ ਸਾਰਣੀ ਵੀ ਜਾਰੀ ਕੀਤੀ ਗਈ ਸੀ ਪਰੰਤੂ ਕਿਸਾਨਾਂ ਵਲੋਂ ਅਗੇਲੀ ਫ਼ਸਲ ਬੀਜ ਕੇ ਜਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਅਗੇਤੀਆਂ ਫਸਲਾਂ ਬੀਜ ਦਿੱਤੀਆਂ ਅਤੇ ਖ਼ੇਤੀ ਮਾਹਿਰ ਅਤੇ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦੀ ਪਰਵਾਹ ਨਹੀਂ ਕੀਤੀ। ਕਿਸਾਨਾਂ ਨੂੰ ਹੁਣ ਆਪਣਾ ਹੋਇਆ ਨੁਕਸਾਨ ਖ਼ੁਦ ਹੀ ਝੱਲਣਾ ਪਵੇਗਾ।
ਇਹ ਵੀ ਪੜ੍ਹੋ: ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ