ਭਗਤਾ ਭਾਈ ''ਚ ਹੋਈ ਭਾਰੀ ਗੜੇਮਾਰੀ, ਕਾਰਾਂ ''ਚ ਪਏ ਵੱਡੇ-ਵੱਡੇ ਡੈਂਟ ਤੇ ਟੁੱਟੀਆਂ ਸੀਮੈਂਟ ਵਾਲੀਆਂ ਸ਼ੈੱਡਾਂ

05/26/2023 5:13:06 PM

ਭਗਤਾ ਭਾਈ (ਢਿੱਲੋਂ) : ਇਸ ਵਾਰ ਕਿਸਾਨਾਂ ਉੱਪਰ ਕੁਦਰਤ ਦੀ ਭਾਰੀ ਕਰੋਪੀ ਨਜ਼ਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਜਦੋਂ ਕਣਕ ਦੀ ਫ਼ਸਲ ਤਿਆਰ ਹੋਣ ਕਿਨਾਰੇ ਸੀ ਤੇ ਕਿਸਾਨਾਂ ਦੇ ਘਰ ਕਣਕ ਆ ਕੇ ਕਿਸਾਨਾਂ ਨੇ ਮਾਲੋ-ਮਾਲ ਹੋਣਾ ਸੀ ਤਾਂ ਉਸ ਸਮੇਂ ਕਣਕ ਦੀ ਪੱਕੀ ਫ਼ਸਲ 'ਤੇ ਭਾਰੀ ਗੜੇਮਾਰੀ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਹੁਣ ਤੱਕ ਵੀ ਕਿਸਾਨ ਪਹਿਲਾਂ ਹੋਈ ਗੜੇਮਾਰੀ ਦੇ ਨੁਕਸਾਨ ਤੋਂ ਬਾਹਰ ਨਹੀਂ ਨਿਕਲੇ ਸਨ ਕਿ ਅੱਜ ਮੁੜ ਤੋਂ ਹੋਈ ਭਾਰੀ ਗੜੇਮਾਰੀ ਨੇ ਮੁੜ ਤੋਂ ਬੇਹੱਦ ਨੁਕਸਾਨ ਕਰ ਦਿੱਤਾ ਹੈ। ਇਸ ਹਲਕੇ ਵਿੱਚ ਕਰੀਬ 200 ਤੋਂ 500 ਗ੍ਰਾਮ ਦੇ ਗੜੇ ਬਰਫ਼ ਦੇ ਡਲੇ ਡਿੱਗਦੇ ਵੇਖੇ ਗਏ। ਪੂਰੇ ਪਿੰਡ ਦੀਆਂ ਸੀਮੈਂਟ ਚਾਦਰਾਂ ਵਾਲੀਆਂ ਸ਼ੈੱਡਾਂ ਟੁੱਟ ਗਈਆਂ।

PunjabKesari

ਇਹ ਵੀ ਪੜ੍ਹੋ- ਮੁਕਤਸਰ 'ਚ ਵਾਪਰੇ ਹਾਦਸੇ ਨੇ ਪੁਆਏ ਘਰ 'ਚ ਵੈਣ, ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ

ਇੱਥੇ ਹੀ ਬਸ ਨਹੀਂ ਬਾਹਰ ਖੜ੍ਹੀਆਂ ਗੱਡੀਆਂ ਦੇ ਵੀ ਸ਼ੀਸ਼ੇ ਟੁੱਟ ਗਏ ਤੇ ਗੱਡੀਆਂ 'ਚ ਵੱਡੇ-ਵੱਡੇ ਡੈਂਟ ਪਏ ਗਏ। ਇਸ ਤੋਂ ਇਲਾਵਾ ਘਰਾਂ ਉੱਪਰ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਵੇਖਦੇ-ਵੇਖਦੇ ਅੱਖਾਂ ਸਾਹਮਣੇ ਟੁੱਟ ਗਈਆਂ। ਇਸ ਸਮੇਂ ਖੇਤਾਂ ਵਿੱਚ ਪਸ਼ੂਆਂ ਲਈ ਹਰਾ ਚਾਰਾ, ਅਚਾਰ ਪਾਉਣ ਲਈ ਬੀਜਿਆ ਹੋਇਆ ਮੱਕ , ਮੂੰਗੀ ਆਦਿ ਫ਼ਸਲਾਂ ਵੀ ਖ਼ਤਮ ਹੋਣ ਕਿਨਾਰੇ ਹਨ। ਇਸ ਮੌਕੇ ਗੱਲ ਕਰਦਿਆਂ ਸਾਬਕਾ ਸਰਪੰਚ ਯਾਦਵਿੰਦਰ ਸਿੰਘ ਪੱਪੂ, ਪੰਚ ਅਤੇ ਹੋਰ ਸਮੂਹ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਜ਼ੋਰਦਾਰ ਮੰਗ ਕੀਤੀ ਹੈ।

PunjabKesari

PunjabKesari

ਇਹ ਵੀ ਪੜ੍ਹੋ- ਖੰਨਾ ਦੇ SSP ਦਫ਼ਤਰ 'ਚ ਵਾਪਰੀ ਵੱਡੀ ਘਟਨਾ, ਸੀਨੀਅਰ ਕਾਂਸਟੇਬਲ ਦੀ ਗੋਲ਼ੀ ਲੱਗਣ ਕਾਰਣ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News