ਜਲੰਧਰ 'ਚ ਪਤੀ-ਪਤਨੀ ਨਾਲ ਵਾਪਰੇ ਹਾਦਸੇ ਦੀ ਰੂਹ ਕੰਬਾਊ CCTV ਆਈ ਸਾਹਮਣੇ, ਦੂਰ ਤੱਕ ਘੜੀਸਦੀ ਲੈ ਗਈ ਕਾਰ
Friday, Apr 18, 2025 - 02:15 PM (IST)

ਜਲੰਧਰ (ਵਰੁਣ, ਸੋਨੂੰ)- ਜਲੰਧਰ ਵਿੱਚ ਵੀਰਵਾਰ ਸਵੇਰੇ ਵਡਾਲਾ ਚੌਂਕ ਨੇੜੇ ਇਕ ਕਾਰ ਨੇ ਬਾਈਕ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ ਸੀ ਜਦਕਿ ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਭੱਜ ਗਿਆ। ਇਸ ਦਰਦਨਾਕ ਹਾਦਸੇ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ਵਿਚ ਸਾਫ਼ ਵੇਖ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਮੋਟਰਸਾਈਕਲ ਨੂੰ ਘੜੀਸਦੀ ਹੋਈ ਅੱਗੇ ਤੱਕ ਲੈ ਜਾਂਦੀ ਹੈ। ਇਸ ਦੌਰਾਨ ਚੰਗਿਆੜੇ ਤੱਕ ਨਿਕਲਣ ਲੱਗ ਗਏ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬੇਅਦਬੀ ਦੀ ਵੱਡੀ ਘਟਨਾ, ਗੁਰਦੁਆਰਾ ਸਾਹਿਬ 'ਚ ਗੁਰੂ ਸਾਹਿਬ ਦੇ ਸਰੂਪ ਨੂੰ ਪਹੁੰਚਾਇਆ ਗਿਆ ਨੁਕਸਾਨ
ਮ੍ਰਿਤਕਾਂ ਦੀ ਪਛਾਣ ਰਵੀਨਾ ਗੁਪਤਾ ਅਤੇ ਉਸ ਦੇ ਪਤੀ ਸੁਨੀਲ ਗੁਪਤਾ ਵਜੋਂ ਹੋਈ, ਜੋਕਿ ਪ੍ਰੀਤ ਨਗਰ ਸੋਢਲ ਦੇ ਰਹਿਣ ਵਾਲੇ ਸਨ। ਸੁਨੀਲ ਛੋਟਾ ਹਾਥੀ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਉਸ ਦੀ ਇਕ ਬੇਟੀ ਅਤੇ ਇਕ ਬੇਟਾ ਹੈ। ਬੁੱਧਵਾਰ ਨੂੰ ਧੀ ਦਾ ਜਨਮ ਦਿਨ ਸੀ ਪਰਿਵਾਰ ਨੇ ਬੁੱਧਵਾਰ ਨੂੰ 7 ਸਾਲਾ ਧੀ ਦਾ ਜਨਮ ਦਿਨ ਮਨਾਇਆ ਸੀ ।
ਪਤੀ-ਪਤਨੀ ਵੀਰਵਾਰ ਸਵੇਰੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਨਕੋਦਰ ਵਿਖੇ ਮੱਥਾ ਟੇਕਣ ਜਾ ਰਹੇ ਸਨ। ਉਹ ਵੀਰਵਾਰ ਸਵੇਰੇ 5 ਵਜੇ ਨਕੋਦਰ ਮੱਥਾ ਟੇਕਣ ਲਈ ਰਵਾਨਾ ਹੋਏ ਪਰ 5.30 ਵਜੇ ਘਰ ਫ਼ੋਨ ਆਇਆ ਕਿ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਹੈ। ਜਿਵੇਂ ਹੀ ਸੁਨੀਲ ਦਾ ਪੁੱਤਰ ਅਤੇ ਹੋਰ ਰਿਸ਼ਤੇਦਾਰ ਸਿਵਲ ਹਸਪਤਾਲ ਪਹੁੰਚੇ, ਦੋਵਾਂ ਦੀਆਂ ਲਾਸ਼ਾਂ ਉੱਥੇ ਪਈਆਂ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਲੱਗੀ ਪਾਬੰਦੀ, ਸਵੇਰੇ ਤੋਂ 9 ਤੋਂ ਸ਼ਾਮ 5 ਵਜੇ ਤੱਕ...
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਹਸਪਤਾਲ ਦੇ ਦੋ ਮੁਲਾਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e