ਸਰਦੀਆਂ 'ਚ ਜਾਣੋ ਕਿਉਂ ਵਧਦੀਆਂ ਹਨ ਦਿਲ ਦੀਆਂ ਬੀਮਾਰੀਆਂ! ਬਜ਼ੁਰਗਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ

Saturday, Dec 13, 2025 - 03:44 PM (IST)

ਸਰਦੀਆਂ 'ਚ ਜਾਣੋ ਕਿਉਂ ਵਧਦੀਆਂ ਹਨ ਦਿਲ ਦੀਆਂ ਬੀਮਾਰੀਆਂ! ਬਜ਼ੁਰਗਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ

ਜਲੰਧਰ (ਧਵਨ)–ਸਰਦੀਆਂ ਦੀ ਆਮਦ ਦੇ ਨਾਲ ਹੀ ਦੇਸ਼ ਭਰ ਵਿਚ ਦਿਲ ਦੀਆਂ ਬੀਮਾਰੀਆਂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਤਾਪਮਾਨ ਵਿਚ ਗਿਰਾਵਟ ਦਿਲ ਦੀ ਕਾਰਜਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ।
ਸਰਦੀਆਂ ’ਚ ਕਿਉਂ ਵਧਦੀਆਂ ਦਿਲ ਦੀਆਂ ਬੀਮਾਰੀਆਂ?

ਖ਼ੂਨ ਦੀਆਂ ਨਾੜੀਆਂ ਦਾ ਸੁੰਗੜਨਾ : ਤਾਪਮਾਨ ਘੱਟ ਹੋਣ ਕਾਰਨ ਸਰੀਰ ਗਰਮੀ ਬਚਾਉਣ ਲਈ ਖ਼ੂਨ ਦੀਆਂ ਕੋਸ਼ਿਕਾਵਾਂ ਨੂੰ ਸੁੰਗੇੜਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।
ਖ਼ੂਨ ਦਾ ਗਾੜ੍ਹਾ ਹੋਣਾ : ਸਰਦੀਆਂ ਵਿਚ ਖ਼ੂਨ ਗਾੜ੍ਹਾ ਹੋ ਸਕਦਾ ਹੈ, ਜਿਸ ਨਾਲ ਖ਼ੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ ਅਤੇ ਕਲਾਟ ਬਣਨ ਦਾ ਖ਼ਤਰਾ ਵਧ ਜਾਂਦਾ ਹੈ।
ਸਰੀਰਕ ਸਰਗਰਮੀ ’ਚ ਕਮੀ : ਠੰਡ ਕਾਰਨ ਲੋਕ ਸਵੇਰ-ਸ਼ਾਮ ਦੀ ਸੈਰ ਜਾਂ ਕਸਰਤ ਘੱਟ ਕਰ ਦਿੰਦੇ ਹਨ, ਜਿਸ ਨਾਲ ਦਿਲ ’ਤੇ ਨਾਂਹ-ਪੱਖੀ ਪ੍ਰਭਾਵ ਪੈਂਦਾ ਹੈ।
ਇਨਫੈਕਸ਼ਨ ਦਾ ਵਧਿਆ ਖ਼ਤਰਾ : ਸਰਦੀਆਂ ਵਿਚ ਵਾਇਰਲ ਅਤੇ ਫਲੂ ਵਰਗੀਆਂ ਬੀਮਾਰੀਆਂ ਵਧ ਜਾਂਦੀਆਂ ਹਨ, ਜੋ ਪਹਿਲਾਂ ਤੋਂ ਦਿਲ ਦੇ ਮਰੀਜ਼ਾਂ ਦੀ ਸਥਿਤੀ ਨੂੰ ਹੋਰ ਵਿਗਾੜ ਸਕਦੀਆਂ ਹਨ।

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਸਪੇਨ ਵਿਚ ਪੰਜਾਬੀ ਨੌਜਵਾਨ ਦੀ ਮੌਤ

PunjabKesari

ਬਜ਼ੁਰਗਾਂ ਲਈ ਵਿਸ਼ੇਸ਼ ਸਾਵਧਾਨੀ ਕਿਉਂ ਜ਼ਰੂਰੀ?
ਮਾਹਿਰਾਂ ਅਨੁਸਾਰ ਬਜ਼ੁਰਗਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਉਮਰ ਵਧਣ ਨਾਲ ਦਿਲ ਦੀ ਕਾਰਜ ਸਮਰੱਥਾ ਵੀ ਘਟਦੀ ਜਾਂਦੀ ਹੈ। ਠੰਡ ਵਿਚ ਸਰੀਰ ’ਤੇ ਅਚਾਨਕ ਵਧਣ ਵਾਲਾ ਦਬਾਅ ਬਜ਼ੁਰਗਾਂ ਲਈ ਵਧੇਰੇ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਕੋਲੈਸਟ੍ਰਾਲ, ਮੋਟਾਪਾ ਜਾਂ ਪਹਿਲਾਂ ਤੋਂ ਹੋਏ ਹਾਰਟ ਅਟੈਕ ਵਾਲੇ ਲੋਕਾਂ ਨੂੰ ਜੋਖਮ ਕਈ ਗੁਣਾ ਵਧ ਜਾਂਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

ਕਿਵੇਂ ਸੁਰੱਖਿਅਤ ਰੱਖੀਏ ਆਪਣਾ ਦਿਲ?
ਗਰਮ ਕੱਪੜੇ ਪਹਿਨੋ ਅਤੇ ਸਿਰ, ਕੰਨ ਅਤੇ ਪੈਰਾਂ ਨੂੰ ਠੰਡ ਤੋਂ ਬਚਾ ਕੇ ਰੱਖੋ। ਰੈਗੂਲਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਮਾਨੀਟਰਿੰਗ ਕਰੇ। ਹਲਕੀ ਐਕਸਰਸਾਈਜ਼, ਯੋਗਾ ਅਤੇ ਸਟ੍ਰੈਚਿੰਗ ਰੋਜ਼ਾਨਾ ਕਰੋ। ਸਿਗਰਟਨੋਸ਼ੀ ਤੋਂ ਪੂਰੀ ਤਰ੍ਹਾਂ ਬਚੋ ਕਿਉਂਕਿ ਠੰਡ ਅਤੇ ਸਮੋਕਿੰਗ ਦਾ ਮਿਲਿਆ-ਜੁਲਿਆ ਅਸਰ ਦਿਲ ਦੀ ਬੀਮਾਰੀ ਨੂੰ ਹੋਰ ਵਧਉਂਦਾ ਹੈ। ਸੰਤੁਲਿਤ ਅਤੇ ਗਰਮ ਭੋਜਨ ਲਓ-ਸਬਜ਼ੀਆਂ ਦਾ ਸੂਪ, ਸੁੱਕੇ ਮੇਵੇ ਅਤੇ ਫਾਈਬਰ ਵਾਲਾ ਖਾਣਾ। ਪਾਣੀ ਪੀਣਾ ਘੱਟ ਨਾ ਕਰੋ, ਠੰਡ ਵਿਚ ਲੋਕ ਪਾਣੀ ਘੱਟ ਪੀਂਦੇ ਹਨ, ਜਿਸ ਨਾਲ ਖ਼ੂਨ ਗਾੜ੍ਹਾ ਹੋਣ ਦਾ ਖਤਰਾ ਰਹਿੰਦਾ ਹੈ। ਦਵਾਈਆਂ ਸਮੇਂ ’ਤੇ ਲਓ ਅਤੇ ਡਾਕਟਰ ਵੱਲੋਂ ਨਿਰਧਾਰਿਤ ਮਾਤਰਾ ਨੂੰ ਨਾ ਛੱਡੋ।

ਇਹ ਵੀ ਪੜ੍ਹੋ: ਜਲੰਧਰ 'ਚ High Alert! 2500 ਪੁਲਸ ਜਵਾਨ ਕਰ ਦਿੱਤੇ ਗਏ ਤਾਇਨਾਤ

ਦਿਲ ਦੀ ਬੀਮਾਰੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਜਾਨਲੇਵਾ
ਟੈਗੋਰ ਹਸਪਤਾਲ ਦੇ ਚੇਅਰਮੈਨ ਡਾ. ਵਿਜੇ ਮਹਾਜਨ ਨੇ ਕਿਹਾ ਕਿ ਦਿਲ ਦੀ ਬੀਮਾਰੀ ਨਾਲ ਸਬੰਧਤ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਜਾਨਲੇਵਾ ਹੋ ਸਕਦਾ ਹੈ। ਜਿਨ੍ਹਾਂ ਵਿਚ ਛਾਤੀ ਵਿਚ ਦਰਦ ਜਾਂ ਭਾਰੀਪਨ, ਸਾਹ ਲੈਣ ਵਿਚ ਮੁਸ਼ਕਲ, ਅਚਾਨਕ ਪਸੀਨਾ ਆਉਣਾ, ਚੱਕਰ ਆਉਣਾ ਜਾਂ ਬੇਹੋਸ਼ੀ, ਹੱਥਾਂ, ਮੋਢਿਆਂ ਜਾਂ ਜਬੜੇ ਵਿਚ ਦਰਦ ਆਦਿ ਹੋਣ ’ਤੇ ਤੁਰੰਤ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੇਟ ਦੇ ਉੱਪਰਲੇ ਹਿੱਸੇ ਵਿਚ ਦਰਦ, ਮਨ ਕੱਚਾ ਹੋਣ ਅਤੇ ਉਲਟੀਆਂ ਨੂੰ ਅਕਸਰ ਬਦਹਜ਼ਮੀ ਸਮਝ ਲਿਆ ਜਾਂਦਾ ਹੈ, ਜਦੋਂ ਕਿ ਅਸਲ ਵਿਚ ਇਹ ਦਿਲ ਦਾ ਦੌਰਾ ਹੋ ਸਕਦਾ ਹੈ। ਗਰਦਨ ਦਾ ਦਰਦ, ਜੋ ਕਿ ਇਕ ਜਾਂ ਦੋਵਾਂ ਬਾਹਾਂ ਤੱਕ ਫੈਲ ਸਕਦਾ ਹੈ, ਨੂੰ ਅਕਸਰ ਸਰਵਾਈਕਲ ਸਪੌਂਡੀਲਾਈਟਿਸ ਸਮਝ ਲਿਆ ਜਾਂਦਾ ਹੈ। ਕੁਝ ਮਰੀਜ਼ਾਂ ਵਿਚ ਖ਼ਾਸ ਕਰਕੇ ਸ਼ੂਗਰ ਵਾਲੇ ਮਰੀਜ਼ਾਂ ਵਿਚ ਦਿਲ ਦੇ ਦੌਰੇ ਦਾ ਇਕੋ-ਇਕ ਲੱਛਣ ਸਾਹ ਫੁੱਲਣਾ (ਸਾਹ ਲੈਣ ਵਿਚ ਤਕਲੀਫ਼) ਹੋ ਸਕਦਾ ਹੈ।

ਇਹ ਵੀ ਪੜ੍ਹੋ: ਹੱਦ ਹੋ ਗਈ: ਜਲੰਧਰ ਦੇ ਸਿਵਲ ਹਸਪਤਾਲ 'ਚ ਅਨੋਖਾ ਕਾਰਨਾਮਾ! ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News