ਸਿਹਤ ਵਿਭਾਗ ਦੀ ਟੀਮ ਨੇ ਪੁਲਸ ਮੁਲਾਜ਼ਮਾਂ ਦਾ ਕੀਤਾ ਚੈੱਕਅਪ
Saturday, Apr 11, 2020 - 12:19 AM (IST)

ਲੁਧਿਆਣਾ, (ਅਮਨ)— ਬੀਤੇ ਦਿਨ ਫੋਕਲ ਪੁਆਇੰਟ ਥਾਣੇ ਦੇ 10 ਪੁਲਸ ਮੁਲਾਜ਼ਮਾਂ ਦੇ ਕੁਆਰੰਟਾਈਨ ਹੋਣ ਨਾਲ ਜ਼ਿਲਾ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਇਸ ਦੇ ਮੱਦੇਨਜ਼ਰ ਸ਼ੁੱਕਰਵਾਰ ਸਿਹਤ ਵਿਭਾਗ ਦੀ ਟੀਮ ਨੇ ਥਾਣਾ ਸ਼ਿਮਲਾਪੁਰੀ ਦਾ ਦੌਰਾ ਕੀਤਾ।
ਇਸ ਮੌਕੇ ਥਾਣੇ 'ਚ ਮੌਜੂਦ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ, ਥਾਣੇ ਦਾ ਮੁਨਸ਼ੀ ਅਤੇ ਡਿਊਟੀ 'ਤੇ ਤਾਇਨਾਤ ਸਾਰੇ ਮੁਲਾਜ਼ਮਾਂ ਦਾ ਡਿਜੀਟਲ ਥਰਮੋਮੀਟਰ ਨਾਲ ਚੈੱਕਅਪ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਨੇ ਇਸ ਦੇ ਬਚਾਅ ਲਈ ਕਈ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਏ. ਸੀ. ਪੀ. ਪ੍ਰਭਜੋਤ ਕੌਰ ਵੀ ਹਾਜ਼ਰ ਸਨ।