ਪਟਿਆਲਾ ਵਿਖੇ ਮਠਿਆਈ ਦੀ ਮਸ਼ਹੂਰ ਦੁਕਾਨ 'ਤੇ ਛਾਪੇਮਾਰੀ, ਸਵਾਲਾਂ ਤੋਂ ਭੱਜਦੇ ਨਜ਼ਰ ਆਏ ਸਿਹਤ ਅਧਿਕਾਰੀ
Thursday, Jul 14, 2022 - 03:08 PM (IST)
ਪਟਿਆਲਾ ( ਇੰਦਰਜੀਤ, ਕੰਬੋਜ਼) : ਪਟਿਆਲਾ ਦੇ ਮਸ਼ਹੂਰ ਮਠਿਆਈ ਦੀ ਦੁਕਾਨ 'ਤੇ ਸਿਹਤ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ। ਜਿੱਥੇ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਖ਼ੁਦ ਨਹੀਂ ਪਤਾ ਸੀ ਕਿ ਕਿਸ ਚੀਜ਼ ਦੀ ਮਿਆਦ ਕਿਸ ਵੇਲੇ ਖ਼ਤਮ ਹੁੰਦੀ ਹੈ। ਨਾਲ ਹੀ ਸਿਹਤ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਬਹੁਤੀ ਤੂਲ ਨਾ ਦਿੱਤੀ ਜਾਵੇ , ਜਦਕਿ ਪਹਿਲਾਂ ਵੀ ਕਈ ਵਾਰ ਇਹ ਦੁਕਾਨ ਘਟੀਆ ਕਿਸਮ ਦੇ ਸਾਮਾਨ ਕਾਰਨ ਸੁਰਖੀਆਂ ਵਿੱਚ ਰਹਿ ਚੁੱਕੀ ਹੈ।
ਇਹ ਵੀ ਪੜ੍ਹੋ- ਮਾਲੇਰਕੋਟਲਾ ਦੇ ਵਪਾਰੀਆਂ ਨਾਲ ਜੁੜੀਆਂ 350 ਕਰੋੜ ਦੀ ਹੈਰੋਇਨ ਦੀਆਂ ਤਾਰਾਂ ; ਪੁਲਸ ਰਿਮਾਂਡ 'ਤੇ ਗੈਂਗਸਟਰ ਬੱਗਾ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਚਕੂਲਾ ਦੀ ਮਸ਼ਹੂਰ ਮਠਿਆਈ ਦੀ ਦੁਕਾਨ 'ਤੇ ਸਿਹਤ ਵਿਭਾਗ ਵੱਲੋਂ ਰੇਡ ਕੀਤੀ ਗਈ ਸੀ। ਇਸ ਦੌਰਾਨ ਲਏ ਗਏ ਸੈਂਪਲਾਂ 'ਚ ਸਿਹਤ ਵਿਭਾਗ ਨੂੰ ਫੰਗਸ ਮਿਲੀ ਸੀ। ਇਸ ਦੇ ਮੱਦੇਨਜ਼ਰ ਅੱਜ ਫਿਰ ਇਕ ਵਾਰ ਸਿਹਤ ਵਿਭਾਗ ਵੱਲੋਂ ਪਟਿਆਲਾ ਦੀ ਮਸ਼ਹੂਰ ਮਠਿਆਈ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ ਅਤੇ ਸੈਂਪਲ ਲਏ ਗਏ ਪਰ ਸਵਾਲ ਉਸ ਵੇਲੇ ਖੜ੍ਹਾ ਹੋਇਆ ਜਦੋਂ ਸਿਹਤ ਅਧਿਕਾਰੀ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਦੱਸ ਦੇਈਏ ਕਿ ਬਹੁਤ ਸਾਰੇ ਸਵਾਲਾਂ ਤੋਂ ਸਿਹਤ ਵਿਭਾਗ ਦੇ ਅਧਿਕਾਰੀ ਵੀ ਅਣਜਾਣ ਹੀ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਦੁਕਾਨ ਦਾ ਮਾਲਿਕ ਕੈਮਰੇ ਸਾਹਮਣੇ ਆਉਣ ਦੀ ਥਾਂ ਚੁੱਪਚਾਪ ਚੱਲਾ ਗਿਆ।
ਇਹ ਵੀ ਪੜ੍ਹੋ- ਧੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਪਿਤਾ ਨੂੰ 25 ਸਾਲ ਦੀ ਕੈਦ
ਸਿਹਤ ਵਿਭਾਗ ਵੱਲੋਂ ਬੇਸ਼ੱਕ ਵੱਖ-ਵੱਖ ਚੀਜ਼ਾਂ ਦੇ ਸੈਂਪਲ ਲਏ ਗਏ ਅਤੇ ਘਟੀਆ ਸਾਮਾਨ ਉੱਤੇ ਸ਼ਿਕੰਜਾ ਕੱਸਣ ਅਤੇ ਚਲਾਨ ਕਰਨ ਦੀ ਗੱਲ ਵੀ ਕਹੀ ਗਈ ਪਰ ਸਵਾਲਾਂ ਤੋਂ ਭੱਜਦੇ ਅਤੇ ਅਣਜਾਣ ਸਿਹਤ ਵਿਭਾਗ ਦੇ ਅਧਿਕਾਰੀਆਂ ਉੱਤੇ ਦਬਾਅ ਹੋਣਾ ਸਾਫ਼ ਜਾਹਿਰ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਮਠਿਆਈ ਵਾਲੀ ਦੁਕਾਨ ਦਾ ਮਾਲਿਕ ਹਮੇਸ਼ਾ ਹੀ ਸਰਕਾਰਾਂ ਅਤੇ ਸਰਕਾਰੀ ਨੁਮਾਇੰਦਿਆਂ ਨਾਲ ਚੰਗੇ ਸੰਬੰਧ ਅਤੇ ਸਿਆਸੀ ਪਹੁੰਚ ਰੱਖਦੇ ਹਨ। ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਜਾਰੀ ਹੈ ਕਿਉਂਕਿ ਕਈ 'ਆਪ' ਵਿਧਾਇਕ ਇਨ੍ਹਾਂ ਦੇ ਨਜ਼ਦੀਕੀ ਹੋਣ ਕਰਨ ਛਾਪਾ ਮਾਰਨ ਆਈ ਟੀਮ 'ਤੇ ਸਿਆਸੀ ਦਬਾਅ ਸਾਫ਼ ਨਜ਼ਰ ਆ ਰਿਹਾ ਸੀ। ਜ਼ਿਲ੍ਹਾ ਸਿਹਤ ਅਧਿਕਾਰੀ ਦੇ ਜਵਾਬ ਇਸ ਗੱਲ ਨੂੰ ਸਾਫ਼ ਤਸਦੀਕ ਸ਼ੁਦਾ ਕਰਦੇ ਨਜ਼ਰ ਆਏ ਜੋ ਕਿ ਵਾਰ-ਵਾਰ ਕਾਰਵਾਈ ਦੇ ਨਾਲ ਮਾਮਲਾ ਨੂੰ ਦੱਬਣ ਦੀ ਗੱਲ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।