ਸਿਹਤ ਵਿਭਾਗ ਦੀ ਟੀਮ ਵੱਲੋਂ ਹੋਟਲਾਂ ਤੇ ਢਾਬਿਅਾਂ ’ਚ ਛਾਪੇਮਾਰੀ
Tuesday, Jun 26, 2018 - 03:04 AM (IST)
ਜੈਤੋ, (ਜਿੰਦਲ)- ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜੈਤੋ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਹੋਟਲਾਂ ਅਤੇ ਢਾਬਿਆਂ ’ਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਮੁਕਲ ਗਰਗ, ਇੰਸਪੈਕਟਰ ਫੂਡ ਸੇਫਟੀ ਐਕਟ ਅਤੇ ਉਨ੍ਹਾਂ ਦੀ ਟੀਮ ਮੈਂਬਰ ਤਿਰਲੋਕ ਰਾਜ, ਜਗਵਿੰਦਰ ਸਿੰਘ ਅਤੇ ਬੂਟਾ ਸਿੰਘ ਤੋਂ ਇਲਾਵਾ ਨਗਰ ਕੌਂਸਲ ਜੈਤੋ ਦੇ ਮੁਲਾਜ਼ਮ ਅਜੈ ਸਿੰਘ ਬਰਾੜ ਵੀ ਹਾਜ਼ਰ ਸਨ। ਇਸ ਦੌਰਾਨ ਉਕਤ ਟੀਮ ਵੱਲੋਂ ਹੋਟਲਾਂ ਅਤੇ ਢਾਬਿਅਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਾਫ-ਸੁਥਰਾ ਸਾਮਾਨ ਹੀ ਵੇਚਣ। ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣ ਅਤੇ ਮਠਿਆਈਆਂ ’ਚ ਘੱਟੋ-ਘੱਟ 100 ਪੀ. ਪੀ. ਐੱਮ. ਤੋਂ ਵੱਧ ਰੰਗ ਦੀ ਵਰਤੋਂ ਨਾ ਕੀਤੀ ਜਾਵੇ। ਇਸ ਟੀਮ ਵੱਲੋਂ ਢਾਬਿਆਂ ਦੀ ਚੈਕਿੰਗ ਦੌਰਾਨ ਵੱਖ-ਵੱਖ ਖਾਣ-ਪੀਣ ਵਾਲੀਅਾਂ ਚੀਜ਼ਾਂ ਦੇ ਨਮੂਨੇ ਵੀ ਭਰੇ ਗਏ। ਇਸ ਤੋਂ ਇਲਾਵਾ ਰੇਹੜੀਆਂ ’ਤੇ ਵਿਕ ਰਹੇ ਜ਼ਿਆਦਾ ਕੱਚੇ ਅਤੇ ਪੱਕੇ ਹੋਏ ਫਲਾਂ ਨੂੰ ਸੁੱਟਵਾਇਆ।
