ਸਿਹਤ ਵਿਭਾਗ ਦੇ ਕਰਮਚਾਰੀਆਂ ਐੱਸ. ਐੱਮ. ਓ. ਨੂੰ ਸੌਂਪਿਆ ਮੰਗ ਪੱਤਰ
Wednesday, Sep 20, 2017 - 07:08 AM (IST)
ਸੁਰਸਿੰਘ/ਭਿੱਖੀਵਿੰਡ, (ਗੁਰਪ੍ਰੀਤ)- ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਹੈਲਥ ਵੈੱਲਫੇਅਰ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਸਥਾਨਕ ਸੀ. ਐੱਚ. ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੰਵਰ ਹਰਜੋਤ ਸਿੰਘ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਕਮੇਟੀ ਦੇ ਸਰਪ੍ਰਸਤ ਡਾਕਟਰ ਸਤਨਾਮ ਸਿੰਘ ਅਤੇ ਪ੍ਰਧਾਨ ਗੋਪਾਲ ਸਿੰਘ ਦੀ ਅਗਵਾਈ 'ਚ ਦਿੱਤੇ ਮੰਗ ਪੱਤਰ ਰਾਹੀਂ ਕਰਮਚਾਰੀਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਤਨਖਾਹਾਂ ਦਾ ਭੁਗਤਾਨ ਸਮੇਂ ਸਿਰ ਕੀਤਾ ਜਾਵੇ।
ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਸਟਾਫ਼ ਨਰਸ ਹਰਪ੍ਰੀਤ ਕੌਰ ਨੇ ਦੱਸਿਆ ਕਿ ਕਮੇਟੀ ਵੱਲੋਂ ਐੱਸ. ਐੱਮ. ਓ. ਨੂੰ ਜਾਣਕਾਰੀ ਦਿੱਤੀ ਗਈ ਕਿ ਸਾਲਾਨਾ ਤਰੱਕੀਆਂ ਲਾਉਣ ਦੇ ਮਾਮਲੇ ਵਿਚ ਮੁਲਾਜ਼ਮਾਂ ਨੂੰ ਫੌਰੀ ਤੌਰ 'ਤੇ ਸਹੂਲਤ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਮੁਲਾਜ਼ਮਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਤਨਖਾਹ 'ਚੋਂ ਕੱੱਟੇ ਜਾਂਦੇ ਜੀ. ਪੀ. ਐੱਫ. ਅਤੇ ਜੀ. ਆਈ. ਸੀ. ਆਦਿ ਦੀ ਰਿਪੋਰਟ ਨਹੀਂ ਮਿਲ ਰਹੀ ਸੀ। ਐੱਸ. ਐੱਮ. ਓ. ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ।
ਇਸ ਮੌਕੇ ਡਾ. ਕਮਲਪ੍ਰੀਤ ਸਿੰਘ, ਮੀਤ ਪ੍ਰਧਾਨ ਰਾਮ ਕੁਮਾਰ, ਵਿੱਤ ਸਕੱਤਰ ਅਮਰਜੀਤ ਕੌਰ, ਸਹਾਇਕ ਸਕੱਤਰ ਲਖਵਿੰਦਰ ਸਿੰਘ, ਪ੍ਰੈੱਸ ਸਕੱਤਰ ਮਹੇਸ਼ ਸ਼ਰਮਾ, ਆਡੀਟਰ ਗੁਰਮੁਖ ਸਿੰਘ, ਮੁੱਖ ਸਲਾਹਕਾਰ ਬਲਜੀਤ ਸਿੰਘ, ਸਲਾਹਕਾਰ ਰਾਜਵਿੰਦਰ ਕੌਰ, ਕਿਰਨ ਬਾਲਾ, ਪ੍ਰਗਟ ਸਿੰਘ, ਸਲੇਸ਼ ਕੁਮਾਰ, ਐੱਸ. ਆਈ. ਹਰਮੇਸ਼ ਚੰਦਰ, ਸਟਾਫ਼ ਨਰਸ ਬਲਜੀਤ ਕੌਰ, ਸੋਨੀਆ ਗਿੱਲ, ਫਾਰਮਾਸਿਸਟ ਸੁਖਵੰਤ ਸਿੰਘ ਅਤੇ ਦਰਜਾ ਚਾਰ ਗੁਰਵੇਲ ਸਿੰਘ ਆਦਿ ਹਾਜ਼ਰ ਸਨ।
