ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ 20 ਮਈ ਨੂੰ ਸਮੂਹਿਕ ਛੁੱਟੀ ਅਤੇ 25 ਮਈ ਤੋਂ ਹੜਤਾਲ ਦਾ ਐਲਾਨ

05/19/2020 4:44:28 PM

ਭਵਾਨੀਗੜ੍ਹ(ਕਾਂਸਲ) - ਵਿਸ਼ਵ ਕੋਰੋਨਾ ਮਹਾਂਮਾਰੀ ਦੌਰਾਨ ਪੂਰੇ ਪੰਜਾਬ ਵਿਚ ਸਾਰੇ ਸਿਵਲ ਹਸਪਤਾਲਾਂ/ਪੀ.ਐਚ.ਸੀ/ ਸੀ.ਐਚ.ਸੀ ਪੱਧਰ 'ਤੇ ਤਨਦੇਹੀ ਨਾਲ ਕੰਮ ਰਹੇ ਕੰਪਿਊਟਰ ਅਪਰੇਟਰਾਂ, ਐਲ.ਟੀ., ਰੇਡੀਉਗ੍ਰਾਫਰਾਂ, ਟੀ.ਐਮ.ਓ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਅਤੇ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵੱਜੋਂ ਅੱਜ ਸਥਾਨਕ ਹਸਪਤਾਲ ਦੇ ਐਸ.ਐਮ.ਓ ਡਾਕਟਰ ਪ੍ਰਵੀਨ ਗਰਗ ਨੂੰ ਮੰਗ ਪੱਤਰ ਦਿੰਦਿਆਂ 20 ਮਈ ਨੂੰ ਸਮੂਹਿਕ ਛੂੱਟੀ 'ਤੇ ਜਾਣ ਦਾ ਐਲਾਨ ਕੀਤਾ।

ਇਸ ਮੌਕੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਕੰਪਿਊਟਰ ਆਪਰੇਟਰ ਸਵਾਤੀ ਅਤੇ ਰੇਡੀਓਗ੍ਰਾਫ਼ਰ ਪਰਮਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਠੇਕਾ ਅਧਾਰਿਤ ਤਾਇਨਾਤ ਕੀਤੇ ਗਏ ਕੰਪਿਊਟਰ ਅਪਰੇਟਰਾਂ, ਐਲ.ਟੀ., ਰੇਡੀਉਗ੍ਰਾਫਰਾਂ, ਟੀ.ਐਮ.ਓ  ਨੂੰ ਕੋਰੋਨਾ ਮਹਾਂਮਾਰੀ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਸੇਵਾਵਾਂ ਨਿਭਾਉਣ ਦੇ ਬਾਵਜੂਦ ਕੋਈ ਵੀ ਸਪੈਸ਼ਲ ਵਾਧਾ ਨਹੀਂ ਦਿੱਤਾ ਗਿਆ। ਜਦੋਂ ਕਿ ਐਨ.ਐਚ.ਐਮ ਨੂੰ ਪਿਛਲੇ ਇਕ ਸਾਲ ਤੋਂ ਹੁਣ ਤੱਕ ਲਗਾਤਾਰ (33+18 ਪ੍ਰਤੀਸ਼ਤ) 51 ਪ੍ਰਤੀਸ਼ਤ ਵਾਧਾ ਦਿੱਤਾ ਗਿਆ ਹੈ। ਜਦੋਂ ਕਿ ਪੀ.ਐਚ.ਐਸ.ਸੀ ਦੇ ਉਕਤ ਕਰਮਚਾਰੀ ਇਨ੍ਹਾਂ ਤੋਂ ਸੀਨੀਅਰ ਹਨ ਫਿਰ ਵੀ ਪਿਛਲੇ 10-15 ਸਾਲ੍ਹਾ ਤੋਂ ਕੋਈ ਵੀ ਵਾਧਾ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਜਾਇਜ਼ ਮੰਗਾਂ 51 ਪ੍ਰੀਤਸ਼ਤ ਵਾਧਾ ਅਤੇ ਰੇਗੂਲਰ ਕਰਨ ਦਾ ਪਰੋਸੀਜਰ ਜਲਦ ਸ਼ੁਰੂ ਕੀਤਾ ਜਾਵੇ, ਨਹੀਂ ਤਾਂ ਸਰਕਾਰ ਦੇ ਮਤਰਏ ਰਵੱਈਏ ਵਿਰੁੱਧ ਪੂਰੇ ਪੰਜਾਬ ਵਿਚ ਸਾਰੀਆਂ ਕੈਟਾਗਰੀਆਂ ਦੇ ਉਕਤ ਕਰਮਚਾਰੀ 25 ਮਈ ਤੋਂ ਸਮੂਹਿਕ ਰੂਪ ਵਿਚ ਹੜਤਾਲ ਕਰਨ ਲਈ ਮਜਬੂਰ ਹੋਣਗੇ।


Harinder Kaur

Content Editor

Related News