ਸਿਹਤ ਵਿਭਾਗ ਨੇ ਕੀਤੀ ਦੁਕਾਨਾਂ ਦੀ ਚੈਕਿੰਗ

Thursday, Jul 05, 2018 - 12:47 AM (IST)

 ਬਹਿਰਾਮਪੁਰ,  (ਗੋਰਾਇਆ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਕੇਂਦਰ ਬਹਿਰਾਮਪੁਰ ਦੇ ਸੀਨੀਅਰ ਮੈਡੀਕਲ ਅਸਫ਼ਰ ਡਾ. ਰਮੇਸ਼ ਕੁਮਾਰ ਦੀ ਅਗਵਾਈ ਹੇਠ ਕਸਬਾ ਬਹਿਰਾਮਪੁਰ ਦੀਆਂ ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ, ਰੇਹਡ਼ੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਰਾਬ ਫਲ ਤੇ ਸਬਜ਼ੀਆਂ ਜੋ ਕਿ ਖਾਣਯੋਗ ਨਹੀਂ ਸਨ ਡਿਸਪੋਜ਼ ਕਰਵਾਈਆਂ ਗਈਆਂ ਤੇ ਹਦਾਇਤ ਕੀਤੀ ਗਈ ਕਿ ਅੱਗੇ ਤੋਂ ਸਡ਼ੇ ਫਲ ਤੇ ਸਬਜ਼ੀਆਂ ਵੇਚਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ  ਹੈਲਥ ਇੰਸਪੈਕਟਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।


Related News