ਸਿਹਤ ਮਹਿਕਮੇ ਵੱਲੋਂ ''ਐਡਵਾਈਜ਼ਰੀ'' ਜਾਰੀ, ਦਿੱਲੀ-NCR ਦੇ ਇਲਾਕਿਆਂ ''ਚ ਜਾਣ ਤੋਂ ਬਚੋ
Thursday, Nov 19, 2020 - 12:28 PM (IST)
ਚੰਡੀਗੜ੍ਹ (ਪਾਲ) : ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ 'ਚ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਅਜਿਹੇ 'ਚ ਸਿਹਤ ਮਹਿਕਮੇ ਨੇ ਬੁੱਧਵਾਰ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ 'ਚ ਕੋਵਿਡ ਕੇਅਰ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਮੌਤ ਦਰ ਦੇ ਮਾਮਲੇ 'ਚ 'ਪੰਜਾਬ' ਸਭ ਤੋਂ ਅੱਗੇ, 4542 ਲੋਕਾਂ ਦੀ ਗਈ ਜਾਨ
ਨਵੰਬਰ ਤੋਂ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਪਰ ਦੀਵਾਲੀ ਤੋਂ ਬਾਅਦ ਰੋਜ਼ਾਨਾ 100 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ। ਇਸ ਨੂੰ ਮੁੱਖ ਰੱਖਦਿਆਂ ਕੋਰੋਨਾ ਦੀ ਟੈਸਟਿੰਗ ਵਧਾ ਦਿੱਤੀ ਗਈ ਹੈ ਅਤੇ ਨਾਲ ਹੀ ਟ੍ਰੇਸਿੰਗ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੱਜ ਤੋਂ ਖੁੱਲ੍ਹੇਗਾ 'ਰਾਕ ਗਾਰਡਨ', ਗਰੁੱਪ ਸੈਲਫੀ ਖਿੱਚਣ ’ਤੇ ਹੋਵੇਗੀ ਪਾਬੰਦੀ
ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਿਸਕ ਜ਼ੋਨ ਜਿਵੇਂ ਦਿੱਲੀ, ਐਨ. ਸੀ. ਆਰ. ਦੇ ਇਲਾਕਿਆਂ ਦੇ ਸਫ਼ਰ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇੱਥੇ ਲਾਗ ਫੈਲਣ ਦਾ ਜ਼ਿਆਦਾ ਖ਼ਤਰਾ ਹੈ। ਇਸ ਦੇ ਨਾਲ ਹੀ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ ਗਿਆ ਹੈ, ਫੇਸ ਮਾਸਕ ਅਤੇ ਸਮਾਜਿਕ ਦੂਰੀ ਦਾ ਨਿਯਮ ਘਰ ਅਤੇ ਦਫ਼ਤਰ ਦੋਹਾਂ 'ਚ ਜ਼ਰੂਰੀ ਹੈ।
ਇਹ ਵੀ ਪੜ੍ਹੋ : ਬਾਥਰੂਮ 'ਚ ਨਹਾਉਣ ਵੜ੍ਹੇ ਨੌਜਵਾਨ ਦੀ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ
ਜੇਕਰ ਕਿਸੇ ਵੀ ਤਰ੍ਹਾਂ ਦੇ ਲੱਛਣ ਆ ਰਹੇ ਹਨ ਤਾਂ ਵਿਅਕਤੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਤੁਰੰਤ ਟੈਸਟ ਕਰਾਉਣਾ ਚਾਹੀਦਾ ਹੈ। ਜੀ. ਐਮ. ਸੀ. ਐਚ-16, ਸ਼ਹਿਰ ਦੇ ਤਿੰਨਾਂ ਸਿਵਲ ਹਸਪਤਾਲਾਂ 22, 45 ਅਤੇ ਮਨੀਮਾਜਰਾ 'ਚ ਮੁਫ਼ਤ ਵਾਲੰਟਰੀ ਟੈਸਟਿੰਗ ਦੀ ਸਹੂਲਤ ਹੈ। ਇਸ ਦੇ ਨਾਲ ਹੀ ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਸੈਕਟਰ-17 'ਚ ਟੈਸਟਿੰਗ ਦੀ ਸਹੂਲਤ ਹੈ।