ਲਿੰਗ ਟੈਸਟ ਦੀ ਆੜ ''ਚ ਧੋਖਾਦੇਹੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਕਾਬੂ

Sunday, Jun 07, 2020 - 04:11 PM (IST)

ਲਿੰਗ ਟੈਸਟ ਦੀ ਆੜ ''ਚ ਧੋਖਾਦੇਹੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਕਾਬੂ

ਬਠਿੰਡਾ (ਵਰਮਾ): ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਪਰਸਰਾਮ ਨਗਰ ਦੀ ਗਲੀ ਨੰ. 29 ਨਜ਼ਦੀਕ ਇਕ ਮਕਾਨ 'ਚ ਲਿੰਗ ਟੈਸਟ ਕਰਨ ਦੀ ਆੜ 'ਚ ਚੱਲ ਰਹੇ ਗੋਰਖਧੰਦੇ ਦਾ ਪਰਦਾਫਾਸ਼ ਕਰਦਿਆਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ 2 ਔਰਤਾਂ ਸ਼ਾਮਲ ਹਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਕੰਪਿਊਟਰ, ਇਕ ਮਾਡੀਫਾਈ ਕੀਤੀ ਹੋਈ ਮਸ਼ੀਨ, ਇਕ ਕਾਰ, ਇਕ ਮੋਟਰਸਾਈਕਲ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।ਵਿਭਾਗ ਵਲੋਂ ਬਕਾਇਦਾ ਇਕ ਫਰਜ਼ੀ ਟੀਮ ਨੂੰ ਭੇਜ ਕੇ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਅਤੇ ਫਰਜ਼ੀ ਮਰੀਜ਼ ਨੂੰ ਉਕਤ ਲੋਕਾਂ ਕੋਲ ਟੈਸਟ ਲਈ ਭੇਜਿਆ। ਇਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰ ਕੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਅਨੁਸਾਰ ਉਕਤ ਮਾਮਲੇ ਦੀ ਸ਼ਿਕਾÎਇਤ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਕੋਲ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਤਰਨਤਾਰਨ ਡਾ. ਸੁਮੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਫਤਿਹਗੜ੍ਹ ਸਾਹਿਬ ਡਾ. ਕਰਨ ਸਾਗਰ ਨੂੰ ਬਠਿੰਡਾ ਭੇਜਿਆ, ਜਿੰਨ੍ਹਾਂ ਨੇ ਬਠਿੰਡਾ ਪਹੁੰਚ ਕੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨਾਲ ਰਾਬਤਾ ਕੀਤਾ। ਬਾਅਦ 'ਚ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਬਠਿੰਡਾ ਡਾ. ਗੁਰਦੀਪ ਸਿੰਘ, ਪੀ. ਐੱਨ. ਡੀ. ਟੀ. ਕੋਆਰਡੀਨੇਟਰ ਸੁਮਨ ਵਰਮਾ ਆਦਿ ਨੂੰ ਵੀ ਉਕਤ ਟੀਮ 'ਚ ਸ਼ਾਮਲ ਕੀਤਾ।


author

Shyna

Content Editor

Related News