ਆਦਰਸ਼ ਨਗਰ ''ਚ ਇਕੋਂ ਪਰਿਵਾਰ ਦੇ 9 ਮੈਂਬਰ ਸਿਹਤ ਵਿਭਾਗ ਵੱਲੋਂ ਕੁਆਰੰਟਾਈਨ

04/21/2020 4:00:41 PM

ਡੇਰਾਬੱਸੀ (ਅਨਿਲ) : ਡੇਰਾਬੱਸੀ ਦੇ ਆਦਰਸ਼ ਨਗਰ ਦੀ ਗਲੀ ਨੰ: 8 'ਚ ਇਕੋਂ ਪਰਿਵਾਰ ਦੇ 9 ਮੈਂਬਰਾਂ ਨੂੰ ਸਿਹਤ ਵਿਭਾਗ ਵਲੋਂ ਕੁਆਰੰਟਾਈਨ ਕੀਤਾ ਗਿਆ ਹੈ। ਜਿਨ੍ਹਾਂ ਦਾ ਕੁਆਰੰਟਾਈਨ ਸਮਾਂ 18 ਅਪ੍ਰੈਲ ਤੋਂ 2 ਮਈ ਤੱਕ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਮ. ਓ. ਡੇਰਾਬੱਸੀ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਆਦਰਸ਼ ਨਗਰ 'ਚ ਸ਼ਾਮ ਲਾਲ ਆਪਣੇ ਪਰਿਵਾਰ ਦੇ 9 ਮੈਂਬਰਾਂ ਨਾਲ ਰਹਿੰਦਾ ਹੈ। ਉਨ੍ਹਾਂ ਦੇ ਮਕਾਨ 'ਚ ਹਲਦੀ ਰਾਮ ਆਊਟਲੈਟ 'ਤੇ ਕੰਮ ਕਰਨ ਵਾਲੇ ਦੋ ਦੋਸਤ ਸੰਦੀਪ ਅਤੇ ਕਪਿਲ ਕਿਰਾਏ 'ਤੇ ਰਹਿੰਦੇ ਹਨ। ਇਹ ਦੋਵੇਂ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ ► ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਨੇ ਕੋਰੋਨਾ ਤੋਂ ਜਿੱਤੀ ਜੰਗ, ਹਸਪਤਾਲ ਤੋਂ ਮਿਲੀ ਛੁੱਟੀ 

ਕਰਫਿਊ ਲੱਗਣ ਤੋਂ ਬਾਅਦ ਇਹ ਦੋਵੇਂ 27 ਮਾਰਚ ਨੂੰ ਹਿਮਾਚਲ ਪ੍ਰਦੇਸ਼ ਆਪਣੇ ਘਰ ਚਲੇ ਗਏ। ਉੱਥੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਆਉਣ ਦਾ ਤਿੰਨ ਦਿਨਾਂ ਬਾਅਦ ਪੱਤਾ ਲੱਗਿਆ। ਪਤਾ ਲੱਗਣ 'ਤੇ ਉਨ੍ਹਾਂ ਨੂੰ ਇਕ ਸਰਕਾਰੀ ਸਕੂਲ 'ਚ ਆਈਸੋਲੇਟ ਕਰ ਦਿੱਤਾ ਗਿਆ। ਸਮਾਂ ਪੂਰਾ ਹੋਣ 'ਤੇ 16 ਅਪ੍ਰੈਲ ਨੂੰ ਦੋਵਾਂ ਦੇ ਸੈਂਪਲ ਲਏ ਗਏ। ਜਿਸ 'ਚ ਸੰਦੀਪ ਕੁਮਾਰ ਦਾ ਸੈਂਪਲ ਪਾਜ਼ੇਟਿਵ ਆਇਆ ਅਤੇ ਕਪਿਲ ਦਾ ਟੈਸਟ ਨੈਗੇਟਿਵ ਆਇਆ। ਡੇਰਾਬੱਸੀ ਸਿਹਤ ਵਿਭਾਗ ਨੂੰ ਪਤਾ ਲੱਗਣ 'ਤੇ ਉਨ੍ਹਾਂ ਨੇ ਡੇਰਾਬੱਸੀ ਆਦਰਸ਼ ਨਗਰ 'ਚ ਮਕਾਨ ਮਾਲਕ ਨੂੰ ਪਰਿਵਾਰ ਦੇ 9 ਮੈਂਬਰਾਂ ਸਮੇਤ ਕੁਆਰੰਟਾਈਨ ਕਰ ਦਿੱਤਾ ਹੈ। ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਇਨ੍ਹਾਂ ਮੈਂਬਰਾਂ ਦਾ ਰੈਪਿਡ ਟੈਸਟ ਕਿੱਟ ਤੋਂ ਬਾਅਦ ਕੋਰੋਨਾ ਟੈਸਟ ਦੇ ਲਈ ਸੈਂਪਲ ਭੇਜੇ ਜਾਣਗੇ।

ਇਹ ਵੀ ਪੜ੍ਹੋ ► ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਦਿੱਤੇ ਸੁਝਾਅ

ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 251 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ 251 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ 'ਚ ਕੋਰੋਨਾ ਵਾਇਰਸ ਦੇ 62, ਜਲੰਧਰ 'ਚ 48, ਪਠਾਨਕੋਟ 'ਚ 24, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 16, ਅੰਮ੍ਰਿਤਸਰ 'ਚ 11, ਮਾਨਸਾ 'ਚ 11, ਪਟਿਆਲਾ 'ਚ 31, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 1, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।


Anuradha

Content Editor

Related News