ਹੈੱਡ ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਲਿਖੇ ਹੋਏ ਸੁਸਾਈਡ ਨੋਟ ਰਾਹੀਂ ਖੁੱਲ੍ਹੇਗਾ ਮੌਤ ਦਾ ਰਾਜ਼

11/19/2017 6:53:34 PM

ਹੁਸ਼ਿਆਰਪੁਰ(ਅਮਰੇਂਦਰ)— ਮਿੰਨੀ ਸਕੱਤਰੇਤ ਸਥਿਤ ਐੱਸ. ਐੱਸ. ਪੀ. ਅਤੇ ਖਜਾਨਾ ਦਫਤਰ ਦੀ ਸੁਰੱਖਿਆ 'ਚ ਤਾਇਨਾਤ ਗਾਰਦ ਦੇ ਇੰਚਾਰਜ ਹੈੱਡ ਕਾਂਸਟੇਬਲ ਠਾਕੁਰ ਸਿੰਘ ਵਾਸੀ ਪਿੰਡ ਸਾਹਰੀ ਨੇ ਐਤਵਾਰ ਸਵੇਰੇ ਕਾਰਬਾਈਨ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਐਤਵਾਰ ਹੋਣ ਦੇ ਕਾਰਨ ਮਿੰਨੀ ਸਕੱਤਰੇਤ ਕੰਪਲੈਕਸ 'ਚ ਚਹਿਲ-ਪਹਿਲ ਨਹੀਂ ਸੀ ਪਰ ਗੋਲੀ ਚੱਲਣ ਦੀ ਆਵਾਜ਼ ਸੁਣ ਕਾਫੀ ਗਿਣਤੀ 'ਚ ਲੋਕ ਮੌਕੇ 'ਤੇ ਪਹੁੰਚੇ ਤਾਂ ਠਾਕੁਰ ਸਿੰਘ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਲਾਸ਼ ਨੂੰ ਦੇਖ ਸੁਰੱਖਿਆ 'ਚ ਤਾਇਨਾਤ ਪੁਲਸ ਕਰਮਚਾਰੀਆਂ ਨੇ ਤੁਰੰਤ ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਪਾ ਕੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦਾ ਪੰਚਨਾਮਾ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। 
ਮਿੰਨੀ ਸਕੱਤਰੇਤ ਕੰਪਲੈਕਸ 'ਚ ਪੁਲਸ ਵਿਭਾਗ ਦੇ ਅਧਿਕਾਰੀ ਕਾਂਸਟੇਬਲ ਠਾਕੁਰ ਸਿੰਘ ਵੱਲੋਂ ਲਿਖੇ ਸੁਸਾਈਡ ਨੋਟ ਨੂੰ ਲੈ ਕੇ ਜਾਂਚ ਦਾ ਵਿਸ਼ਾ ਦੱਸ ਜ਼ਿਆਦਾ ਖੁਲਾਸਾ ਨਹੀਂ ਕਰ ਰਹੇ ਸਨ ਪਰ ਇੰਨਾ ਦੱਸ ਰਹੇ ਸਨ ਕਿ ਦੋਸ਼ੀ ਨੂੰ ਕਾਬੂ ਕਰਕੇ ਜਾਂਚ ਤੋਂ ਬਾਅਦ ਹੀ ਇਸ ਸਬੰਧ 'ਚ ਗੱਲ ਕਰਨਗੇ। ਉਥੇ ਹੀ ਮੌਕੇ 'ਤੇ ਮੌਜੂਦ ਲੋਕ ਦੱਸ ਰਹੇ ਸਨ ਕਿ ਇਸ ਘਟਨਾ ਤੋਂ ਪਹਿਲਾਂ ਠਾਕੁਰ ਸਿੰਘ ਦੇ ਨਾਲ ਇਕ ਮਹਿਲਾ ਵੀ ਦੇਖੀ ਗਈ ਸੀ। ਘਰੋਂ ਠਾਕੁਰ ਆਪਣੀ ਮੋਟਰਸਾਈਕਲ (ਪੀ.ਬੀ.07 ਜੈੱਡ-1722)  ਨੂੰ ਸਟੈਂਡ 'ਤੇ ਲਗਾ ਆਪਣੇ ਗਾਰਦ 'ਚ ਕਮਰੇ 'ਚ ਗਿਆ ਅਤੇ ਤੁਰੰਤ ਬਾਹਰ ਨਿਕਲ ਕੇ ਆਪਣੀ ਕਾਰਬਾਈਨ ਨਾਲ ਗੋਲੀ ਚਲਾ ਦਿੱਤੀ। ਗੋਲੀ ਸਿਰ ਦੇ ਪਿਛਲੇ ਹਿੱਸੇ 'ਚੋਂ ਬਾਹਰ ਨਿਕਲ ਗਈ। ਇਸ 'ਚ ਕਈ ਸ਼ੱਕ ਨਹੀਂ ਕਿ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਿਉਂ ਕੀਤੀ ਹੈ, ਇਸ ਦਾ ਖੁਲਾਸਾ ਸੁਸਾਈਡ ਨੋਟ ਤੋਂ ਹੀ ਹੋਵੇਗਾ। 

PunjabKesari
ਕੀ ਕਹਿੰਦੇ ਹਨ ਪਰਿਵਾਰ ਵਾਲੇ
ਪੁਲਸ ਲਾਈਨਜ਼ ਸਥਿਤ ਮ੍ਰਿਤਕ ਦੇ ਕੁਆਰਟਰ 'ਚ ਉਸ ਦੀ ਪਤਨੀ ਬਲਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਸਾਹਰੀ ਪਿੰਡ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਦਾ ਵਿਆਹ ਦਾ ਉਨ੍ਹਾਂ ਨੇ ਰਾਜੀਨਾਮਾ ਕਰਵਾਇਆ ਸੀ। ਉਨ੍ਹਾਂ ਨੇ ਦੋ ਵਾਰ 5-5 ਲੱਖ ਰੁਪਏ ਕੁਲਵਿੰਦਰ ਨੂੰ ਦਿਵਾਏ ਸਨ ਪਰ ਉਹ ਹੋਰ ਵੱਡੀ ਰਕਮ ਦਿਵਾਉਣ ਲਈ ਉਨ੍ਹਾਂ 'ਤੇ ਭਾਰੀ ਦਬਾਅ ਪਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਕੁਲਵਿੰਦਰ ਐਤਵਾਰ ਸਵੇਰੇ 7 ਵਜੇ ਹੀ ਕੁਆਰਟਰ 'ਤੇ ਆਈ ਸੀ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਘਰੋਂ ਉਹ ਕੁਲਵਿੰਦਰ ਸਿੰਘ ਹੀ 7.30 ਵਜੇ ਮਿੰਨੀ ਸਕੱਤਰੇਤ ਲਈ ਨਿਕਲੇ ਸਨ ਅਤੇ 8.15 ਵਜੇ ਮੈਨੂੰ ਇਹ ਦੁਖਭਰੀ ਖਬਰ ਮਿਲੀ ਕਿ ਉਨ੍ਹਾਂ ਨੇ ਕਾਰਬਾਈਨ ਨਾਲ ਗੋਲੀ ਚਲਾ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਕੁਲਵਿੰਦਰ ਅਤੇ ਹੋਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਏ। 
ਉਥੇ ਹੀ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਮ੍ਰਿਤਕ ਹੈੱਡ ਕਾਂਸਟੇਬਲ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ 'ਤੇ ਪੁਲਸ ਦੋਸ਼ੀ ਕੁਲਵਿੰਦਰ ਕੌਰ ਅਤੇ ਉਸ ਦੇ ਪਤੀ ਦੇ ਖਿਲਾਫ ਧਾਰਾ 320 ਅਤੇ 34 ਆਈ. ਪੀ. ਸੀ. ਦੇ ਅਧੀਨ ਕੇਸ ਦਰਜ ਕਰ ਰਹੀ ਹੈ। 
ਪੁਲਸ ਮਾਮਲੇ ਦੀ ਹਰ ਪਹਿਲੂ ਨਾਲ ਕਰ ਰਹੀ ਹੈ ਜਾਂਚ: ਐੱਸ. ਐੱਸ. ਪੀ. 
ਸੰਪਰਕ ਕਰਨ 'ਤੇ ਐੱਸ. ਐੱਸ. ਪੀ. ਜੇ. ਏਲਨਚੇਲਿਅਨ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਡੀ. ਐੱਸ. ਪੀ. (ਸਿਟੀ) ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਹੈ। ਮਾਮਲੇ ਦੀ ਹਰ ਪਹਿਲੂ ਨਾਲ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧ 'ਚ ਕੁਝ ਕੀਤਾ ਜਾ ਸਕਦਾ ਹੈ। ਜਾਂਚ 'ਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਖਿਲਾਫ ਪੁਲਸ ਸਖਤ ਕਾਰਵਾਈ ਕਰੇਗੀ।


Related News