ਮੋਦੀ ਟੀਮ ਦੇ ਪੰਜਾਬ ਯੂਥ ਮੋਰਚਾ ਪ੍ਰਧਾਨ ਹਨੀ ਨੇ ਦਿੱਤਾ ਅਸਤੀਫਾ

06/30/2016 11:38:23 AM

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਮ ਪੰਜਾਬ ਦੇ ਯੂਥ ਮੋਰਚਾ ਦੇ ਪ੍ਰਧਾਨ ਹਤਿੰਦਰ ਉਰਫ ਹਨੀ ਤਲਵਾੜ ਨੇ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਦਾ ਕਾਰਨ ਹਨੀ ਦੀ ਬੀਮਾਰੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਕਿਹੜੀ ਬੀਮਾਰੀ ਹੈ, ਇਸ ਬਾਰੇ ਪਤਾ ਨਹੀਂ ਲੱਗਾ ਹੈ। ਹਨੀ ਨੇ ਅਸਤੀਫੇ ''ਚ ਲਿਖਿਆ ਹੈ ਕਿ ਸਿਹਤ ਖਰਾਬ ਹੋਣ ਅਤੇ ਆਪਣੇ ਕਾਰੋਬਾਰ ਕਾਰਨ ਉਨ੍ਹਾਂ ਸਮਾਂ ਨਹੀਂ ਦੇ ਪਾ ਰਹੇ ਹਨ, ਇਸ ਕਾਰਨ ਉਹ ਅਸਤੀਫਾ ਦੇ ਰਹੇ ਹਨ, ਹਾਲਾਂਕਿ ਇਸ ਦੇ ਪਿੱਛੇ ਕੋਈ ਹੋਰ ਕਾਰਨ ਦੱਸਿਆ ਜਾ ਰਿਹਾ ਹੈ। 
 

Babita Marhas

News Editor

Related News