ਆਫ ਦਿ ਰਿਕਾਰਡ : ਕੋਰੋਨਾ ਸਬੰਧੀ ਟੀਕਾਕਰਨ ਨੂੰ ਲੈ ਕੇ ਪੰਜਾਬ ਤੋਂ ਅੱਗੇ ਨਿਕਲਿਆ ਹਰਿਆਣਾ

Thursday, May 20, 2021 - 02:12 PM (IST)

ਜਲੰਧਰ (ਬਿਊਰੋ) : ਭਾਰਤ ਵਿਚ ਹੁਣ ਤੱਕ 44 ਸਾਲ ਤੋਂ ਵੱਧ ਉਮਰ ਵਰਗ ਦੇ 4.23 ਕਰੋੜ ਲੋਕਾਂ ਨੂੰ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲਾ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ 66.59 ਲੱਖ ਸਿਹਤ ਮੁਲਾਜ਼ਮ, 82.36 ਲੱਖ ਮੋਹਰਲੇ ਮੋਰਚੇ ਦੇ ਮੁਲਾਜ਼ਮ, 64 ਲੱਖ 45 ਤੋਂ 60 ਸਾਲ ਦੀ ਉਮਰ ਵਾਲੇ ਲੋਕ ਅਤੇ 1 ਕਰੋੜ 80 ਲੱਖ ਲੋਕ 60 ਸਾਲ ਤੋਂ ਉੱਪਰ ਦੀ ਉਮਰ ਵਾਲੇ ਹਨ। 18 ਸਾਲ ਤੋਂ ਉੱਪਰ ਵਾਲੀ ਆਬਾਦੀ ਲਗਭਗ 94 ਕਰੋੜ ਹੈ। 18 ਤੋਂ 44 ਸਾਲ ਦੀ ਉਮਰ ਵਰਗ ’ਚ ਅਜੇ ਸਿਰਫ ਪਹਿਲੀ ਖੁਰਾਕ ਹੀ ਦਿੱਤੀ ਗਈ ਹੈ। ਬਾਕੀ ਬਚੇ ਉਮਰ ਵਰਗ ਵਾਲੇ ਲੋਕਾਂ ਦੀ ਗਿਣਤੀ 4.50 ਫੀਸਦੀ ਹੈ। ਭਾਰਤ ਵਿਚ ਟੀਕਾਕਰਨ ਦੇ 123 ਦਿਨਾਂ ’ਚ 18.58 ਕਰੋੜ ਟੀਕੇ ਲਾਏ ਗਏ। ਇਸ ਦਾ ਭਾਵ ਇਹ ਹੈ ਕਿ ਰੋਜ਼ਾਨਾ ਲਗਭਗ 15.12 ਲੱਖ ਲੋਕਾਂ ਨੂੰ ਟੀਕੇ ਲਾਏ ਗਏ। ਇਸ ਦੌਰਾਨ ਕਿਸੇ ਦਿਨ ਵੱਧ ਟੀਕੇ ਲੱਗੇ ਅਤੇ ਕਿਸੇ ਦਿਨ ਘੱਟ। ਇਕ ਦਿਨ ’ਚ ਵੱਧ ਤੋਂ ਵੱਧ 42 ਲੱਖ ਟੀਕੇ ਲੱਗੇ ਅਤੇ ਘੱਟ ਤੋਂ ਘੱਟ 3.50 ਲੱਖ ਟੀਕੇ ਲੱਗੇ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 2 ਕਰੋੜ ਲੋਕਾਂ ਨੂੰ ਟੀਕੇ ਲਾਏ ਗਏ ਹਨ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਗੁਜਰਾਤ ’ਚ ਡੇਢ-ਡੇਢ ਕਰੋੜ ਟੀਕੇ ਲਾਏ ਗਏ। ਹਰਿਆਣਾ ਨੇ ਅਜੇ ਤੱਕ 50 ਲੱਖ ਖੁਰਾਕਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਕਾਂਗਰਸੀ ਸੰਸਦ ਮੈਂਬਰਾਂ ਦਾ ਧਰਨਾ ਜਾਰੀ, ਮੰਗਾਂ ਮੰਨੇ ਜਾਣ ਤਕ ਡਟੇ ਰਹਿਣ ਦਾ ਅਹਿਦ 

ਪੰਜਾਬ ’ਚ 41.2 ਲੱਖ ਲੋਕਾਂ ਨੂੰ ਟੀਕੇ ਲਾਏ ਗਏ ਹਨ। ਇੰਝ ਹਰਿਆਣਾ ਟੀਕਾਕਰਨ ਦੇ ਮਾਮਲੇ ’ਚ ਪੰਜਾਬ ਤੋਂ ਅੱਗੇ ਨਿਕਲ ਗਿਆ ਹੈ। ਸਭ ਤੋਂ ਹੈਰਾਨ ਕਰ ਦੇਣ ਵਾਲੀ ਰਿਪੋਰਟ ਪੱਛਮੀ ਬੰਗਾਲ ਤੋਂ ਹੈ। ਉਥੇ 1.3 ਕਰੋੜ ਲੋਕਾਂ ਨੂੰ ਟੀਕੇ ਲਾਏ ਗਏ ਹਨ। ਦਿੱਲੀ ਨੇ ਕਾਰਨਾਮਾ ਕੀਤਾ ਹੈ। ਉਥੇ 2 ਕਰੋੜ ਦੀ ਆਬਾਦੀ ’ਚੋਂ 23 ਫੀਸਦੀ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਹੁਣ ਤੱਕ 48 ਲੱਖ ਟੀਕੇ ਲਾਏ ਗਏ ਹਨ। ਹੁਣ ਕੇਂਦਰ ਸਰਕਾਰ ਨੇ ਇਹ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੂਜੀ ਅਤੇ ਪਹਿਲੀ ਖੁਰਾਕ ਦਾ ਅਨੁਪਾਤ 70:30 ਦਾ ਰੱਖਣ। ਆਉਣ ਵਾਲੇ ਦਿਨਾਂ ’ਚ ਟੀਕਾਕਰਨ ਦੀ ਰਫਤਾਰ ਤੇਜ਼ ਹੋਵੇਗੀ। ਰੂਸੀ ਸਪੂਤਨਿਕ-ਵੀ ਟੀਕਾ ਆਉਣ ਨਾਲ ਮੁਹਿੰਮ ਨੂੰ ਵੱਡੀ ਤਾਕਤ ਮਿਲੇਗੀ ਕਿਉਂਕਿ ਵੱਖ-ਵੱਖ ਅਦਾਰੇ, ਹਸਪਤਾਲ ਅਤੇ ਸੂਬੇ ਟੀਕੇ ਨੂੰ ਸਿੱਧਾ ਖਰੀਦ ਸਕਣਗੇ।

ਇਹ ਵੀ ਪੜ੍ਹੋ : ਕੋਰੋਨਾ ਦੇ ਬਾਵਜੂਦ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ’ਚ ਮਿਲ ਰਹੀਆਂ ਜ਼ਿਆਦਾ ਸਹੂਲਤਾਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Anuradha

Content Editor

Related News