ਬੋਲੇ ਬਾਦਲ, ਮੇਰੇ ਜਿਉਂਦੇ ਜੀ, ਸੁਖਬੀਰ ਨਾ ਕਰੇ ਇਹ ਕੰਮ (ਵੀਡੀਓ)
Saturday, Sep 07, 2019 - 06:49 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ 'ਚ ਅਕਾਲੀ ਦਲ ਵਲੋਂ ਭਾਜਪਾ ਦੇ ਖਿਲਾਫ ਚੋਣ ਲੜੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਸੰਬੰਧੀ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਾਜਪਾ ਨਾਲ ਸਬੰਧਾਂ ਨੂੰ ਲੈ ਕੇ ਆਪਣੀ ਪਾਰਟੀ ਅਤੇ ਸੁਖਬੀਰ ਬਾਦਲ ਨੂੰ ਭਾਵੁਕ ਅਪੀਲ ਕੀਤੀ। ਸਰਦਾਰ ਬਾਦਲ ਨੇ ਸੁਖਬੀਰ ਨੂੰ ਆਖਿਆ ਹੈ ਕਿ ਜਦੋਂ ਤੱਕ ਉਹ ਜਿਊਂਦੇ ਹਨ, ਉਦੋਂ ਤਕ ਸੁਖਬੀਰ ਅਜਿਹੀ ਕੋਈ ਵੀ ਚੋਣ ਲੜਨ ਦਾ ਫੈਸਲਾ ਨਾ ਲੈਣ।
ਸਿਆਸਤ 'ਚ ਬਾਬਾ ਬੋਹੜ ਦੇ ਨਾਂ ਨਾਲ ਜਾਣੇ ਜਾਂਦੇ ਸਰਦਾਰ ਪ੍ਰਕਾਸ਼ ਬਾਦਲ ਦਾ ਸਿਆਸੀ ਕੱਦ ਕਿਸੇ ਪਛਾਣ ਦਾ ਮੁਹਤਾਜ਼ ਨਹੀਂ ਹੈ। ਦੂਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਨਰਿੰਦਰ ਮੋਦੀ ਵਲੋਂ ਸਰਦਾਰ ਬਾਦਲ ਦਾ ਅਸ਼ੀਰਵਾਦ ਲੈਣਾ ਭਾਜਪਾ ਦੇ ਵਿਚ ਬਾਦਲ ਦਾ ਰੁਤਬਾ ਦਰਸ਼ਾਉਂਦਾ ਹੈ।