ਰਿੰਦਾ ਦੀ ਮੌਤ ’ਤੇ ਸਸਪੈਂਸ, ਪੰਜਾਬ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਗੈਂਗਸਟਰ ਨੂੰ ਜਿਊਂਦਾ ਰੱਖਣਾ ਚਾਹੁੰਦੀ ISI
Tuesday, Nov 22, 2022 - 06:35 PM (IST)
ਲੁਧਿਆਣਾ (ਪੰਕਜ) : ਪਾਕਿਸਤਾਨ ਵਿਚ ਬੈਠ ਕੇ ਭਾਰਤ ਵਿਰੋਧੀ, ਖਾਸ ਕਰਕੇ ਪੰਜਾਬ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਭੇਜਣ ਸਮੇਤ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਰਿੰਦਾ ਦੀ ਮੌਤ ’ਤੇ ਸਸਪੈਂਸ ਬਰਕਰਾਰ ਹੈ, ਜਿਥੇ ਇਕ ਪਾਸੇ ਪਾਕਿਸਤਾਨ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਰਿੰਦਾ ਦੀ ਓਵਰਡੋਜ਼ ਕਾਰਨ ਹੋਈ ਮੌਤ ਦੀ ਖਬਰ ਹੈ, ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਰਿੰਦਾ ਅਤੇ ਉਸ ਦੇ ਕਰੀਬੀ ਇਸ ਖਬਰ ਨੂੰ ਬੇਬੁਨਿਆਦ ਦੱਸ ਰਹੇ ਹਨ। ਦੱਸ ਦੇਈਏ ਕਿ ਪੰਜਾਬ ਅਤੇ ਮਹਾਰਾਸ਼ਟਰ ਵਿਚ ਕਤਲ, ਕਤਲ ਦੇ ਯਤਨ, ਫਿਰੌਤੀ ਦੀਆਂ ਦਰਜਨਾਂ ਵਾਰਦਾਤਾਂ ਵਿਚ ਸ਼ਾਮਲ ਰਿੰਦਾ ਕੁਝ ਸਮਾਂ ਪਹਿਲਾਂ ਨੇਪਾਲ ਦੇ ਰਸਤੇ ਪਾਕਿਸਤਾਨ ਚਲਾ ਗਿਆ ਸੀ, ਜਿਥੇ ਉਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਹੱਦੋਂ ਪਾਰ ਡ੍ਰੋਨ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਪੰਜਾਬ ਭੇਜਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਪੰਜਾਬ ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੇ ਨਾਲ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਟਿਕਾਣੇ ਪਹੁੰਚਾਉਣ ਲਈ ਰਿੰਦਾ ਨੇ ਪੰਜਾਬ ਵਿਚ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਆਪਣੇ ਗੁਰਗਿਆਂ ਦਾ ਜੰਮ ਕੇ ਸਹਾਰਾ ਲੈਣ ਦੇ ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਨਵੇਂ ਲੜਕਿਆਂ ਨੂੰ ਵੀ ਨਾਲ ਜੋੜਨ ਦੇ ਹੁਕਮ ਦਿੱਤੇ, ਜਿਨ੍ਹਾਂ ਨੂੰ ਜਾਂ ਤਾਂ ਅਪਰਾਧ ਦੀ ਦੁਨੀਆਂ ਪ੍ਰਭਾਵਿਤ ਕਰਦੀ ਸੀ ਜਾਂ ਫਿਰ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ। ਇਸ ਵਿਚ ਉਹ ਪੂਰੀ ਤਰ੍ਹਾਂ ਸਫਲ ਰਿਹਾ ਤੇ ਇਸੇ ਫੌਜ ਦੀ ਮਦਦ ਨਾਲ ਉਸ ਨੇ ਪੰਜਾਬ ਵਿਚ ਸਗੋਂ ਸਰਹੱਦ ਪਾਰੋਂ ਸਮੱਗਲਿੰਗ ਦੇ ਮਾਮਲਿਆਂ ਵਿਚ ਵੀ ਤੇਜ਼ੀ ਲਿਆ ਦਿੱਤੀ। ਇਸੇ ਲਈ ਥੋੜ੍ਹੇ ਹੀ ਸਮੇਂ ਵਿਚ ਰਿੰਦਾ ਆਈ.ਐੱਸ.ਆਈ. ਦੀ ਅੱਖ ਦਾ ਤਾਰਾ ਬਣ ਗਿਆ।
ਇਹ ਵੀ ਪੜ੍ਹੋ : ਜ਼ੋਰ-ਸ਼ੋਰ ਨਾਲ ਚੱਲ ਰਹੇ ਵਿਆਹ ’ਚ ਅਚਾਨਕ ਪਿਆ ਭੜਥੂ, ਲਾੜੇ ਪਿੱਛੇ ਆਈ ਕੁੜੀ ਦੇ ਬੋਲ ਸੁਣ ਲਾੜੀ ਦੇ ਉੱਡੇ ਹੋਸ਼
ਕੁਝ ਦਿਨ ਪਹਿਲਾਂ ਆਈ ਰਿੰਦਾ ਦੀ ਮੌਤ ਦੀ ਖਬਰ ’ਤੇ ਅਜੇ ਤੱਕ ਵਿਵਾਦ ਬਣਿਆ ਹੋਇਆ ਹੈ। ਜਿੱਥੇ ਪਾਕਿਸਤਾਨ ਦੇ ਇਕ ਹਸਪਤਾਲ ਵਿਚ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋਣ ਦੀ ਖਬਰ ਆਈ, ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਉਸ ਦੇ ਖਾਸ ਗੁਰਗਿਆਂ ਨੇ ਪੋਸਟ ਪਾ ਕੇ ਇਸ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਹੈ ਕਿ ਰਿੰਦਾ ਬਿਲਕੁਲ ਠੀਕ ਹੈ ਪਰ ਜੇਕਰ ਇਸ ਦੇ ਪਿੱਛੇ ਹਕੀਕਤ ਦੇਖੀ ਜਾਵੇ ਤਾਂ ਜੇਕਰ ਰਿੰਦਾ ਦੀ ਮੌਤ ਹੋ ਚੁੱਕੀ ਹੈ ਤਾਂ ਵੀ ਪਾਕਿਸਤਾਨ ਸਰਕਾਰ ਇਸ ਦੀ ਪੁਸ਼ਟੀ ਕਦੇ ਨਹੀਂ ਕਰੇਗੀ ਕਿਉਂਕਿ ਰਿੰਦਾ ਉਥੇ ਫਰਜ਼ੀ ਪਾਸਪੋਰਟ ਅਤੇ ਫਰਜ਼ੀ ਪਛਾਣ ਤਹਿਤ ਰਹਿ ਰਿਹਾ ਸੀ। ਸਭ ਤੋਂ ਵੱਡੀ ਗੱਲ ਪੰਜਾਬ ਵਿਚ ਅੱਤਵਾਦੀ ਘਟਨਾਵਾਂ ਕਰਨ ਵਾਲੇ ਰਿੰਦਾ ਨੂੰ ਆਈ.ਐੱਸ.ਆਈ. ਕਦੇ ਮਰਨ ਨਹੀਂ ਦੇਵੇਗੀ ਕਿਉਂਕਿ ਜੇਕਰ ਉਸ ਦੀ ਮੌਤ ਹੋ ਵੀ ਚੁੱਕੀ ਹੋਵੇਗੀ ਤਾਂ ਵੀ ਆਈ.ਐੱਸ.ਆਈ. ਉਸ ਦੇ ਨਾਮ ’ਤੇ ਆਪਣੇ ਹੋਰ ਮੈਡਿਊਲ ਦੀ ਮਦਦ ਨਾਲ ਪੰਜਾਬ ਵਿਚ ਵਾਰਦਾਤਾਂ ਕਰਵਾਉਣ ਦਾ ਯਤਨ ਕਰੇਗੀ। ਦਰਜਨਾਂ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਰਿੰਦਾ ਅਜੇ ਵੀ ਜਿਊਂਦਾ ਹੈ ਜਾਂ ਨਹੀਂ ਇਸ ਨੂੰ ਹਮੇਸ਼ਾ ਰਾਜ਼ ਰੱਖਣ ਦਾ ਯਤਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਿਡਨੀਆਂ ਫੇਲ੍ਹ ਹੋਣ ਦੇ ਬਾਵਜੂਦ ਬੁਲੰਦੀਆਂ ਦੇ ਮੁਕਾਮ ’ਤੇ ਪਹੁੰਚੀ ਟਾਂਡਾ ਦੀ ਧੀ, ਉਹ ਕਰ ਵਿਖਾਇਆ ਜੋ ਸੋਚਿਆ ਨਾ ਸੀ
ਪੰਜਾਬ ਅਤੇ ਹਰਿਆਣਾ ਵਿਚ ਸਰਗਰਮ ਗੈਂਗਸਟਰਾਂ ਦਾ ਇਕ ਵੱਡਾ ਵਰਗ ਰਿੰਦਾ ਦੇ ਨਾਲ ਜੁੜਿਆ ਹੋਇਆ ਸੀ। ਖਾਸ ਕਰਕੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨਾ ਸਿਰਫ ਖੁਦ ਲਗਾਤਾਰ ਪੰਜਾਬ ਪੁਲਸ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੁਲਸ ਰਿਮਾਂਡ ‘ਤੇ ਚੱਲ ਰਹੇ ਹਨ, ਸਗੋਂ ਉਨ੍ਹਾਂ ਦੇ ਖਾਸਮਖਾਸ ਗੁਰਗੇ ਜਾਂ ਤਾਂ ਜੇਲਾਂ ਵਿਚ ਬੰਦ ਹਨ ਜਾਂ ਫਿਰ ਰੂਪੋਸ਼ ਹੋ ਚੁੱਕੇ ਹਨ। ਅਜਿਹੇ ਵਿਚ ਦੋਵੇਂ ਸੂਬਿਆਂ ਵਿਚ ਐਕਟਿਵ ਗੈਂਗਸਟਰਾਂ ਅਤੇ ਨਵੇਂ ਲੜਕਿਆਂ ਲਈ ਰਿੰਦਾ ਦੇ ਨਾਲ ਜੁੜਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ ਸੀ।
ਇਹ ਵੀ ਪੜ੍ਹੋ : ਖੰਨਾ ਦੇ ਪ੍ਰਾਈਵੇਟ ਸਕੂਲ ਦੇ ਅਨੋਖੇ ਫਰਮਾਨ ਨੇ ਖੜ੍ਹਾ ਕੀਤਾ ਵੱਡਾ ਵਿਵਾਦ, ਸਿੱਖਿਆ ਮੰਤਰੀ ਬੋਲ਼ੇ ਲਵਾਂਗੇ ਐਕਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।